ਨਵੀਂ ਦਿੱਲੀ (ਪੱਤਰ ਪ੍ਰੇਰਕ): ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਦੂਜੀ ਕੋਵਿਡ -19 ਲਹਿਰ ਦੇ ਦੌਰਾਨ ਦਿੱਲੀ ਵਿੱਚ ਚਾਰ ਵਿੱਚੋਂ ਇੱਕ ਵਿਅਕਤੀ ਸਾਰਸ-ਕੋਵੀਵਾਇਰਸ ਤੋਂ ਦੁਬਾਰਾ ਪਾਜ਼ੇਟਿਵ ਹੋ ਸਕਦਾ ਹੈ ਜੋ ਕਰੋਨਾਵਾਇਰਸ ਬਿਮਾਰੀ ਦਾ ਕਾਰਨ ਬਣਦਾ ਹੈ। ਇੰਸਟੀਚਿਊਟ ਆਫ਼ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ, ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਤੇ ਕੈਂਬਰਿਜ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਦੂਜੀ ਲਹਿਰ ਦੇ ਚੱਲਦਿਆਂ 91 ਪ੍ਰਤੀਭਾਗੀਆਂ ਵਿੱਚੋਂ 27% ਕੋਲ ਕੋਵਿਡ -19 ਐਂਟੀਬਾਡੀਜ਼ ਸਨ। ਅਧਿਐਨ ਜਿਸਦੀ ਅਜੇ ਤੱਕ ਸਮੀਖਿਆ ਕੀਤੀ ਜਾਣੀ ਬਾਕੀ ਹੈ, ਨੇ ਪ੍ਰਤੀਭਾਗੀਆਂ ਦੇ ਐਂਟੀਬਾਡੀ ਪੱਧਰ ਦਾ ਤਿੰਨ ਅੰਤਰਾਲਾਂ ਜੁਲਾਈ ਦੇ ਅੰਤ ਤੋਂ ਸਤੰਬਰ ਦੇ ਅੱਧ 2020, ਜਨਵਰੀ ਦੇ ਸ਼ੁਰੂ ਤੋਂ ਫਰਵਰੀ ਦੇ ਅੰਤ 2021 ਤੇ ਮਈ ਦੇ ਅੰਤ ਤੋਂ ਜੁਲਾਈ 2021 ਦੇ ਸ਼ੁਰੂ ਵਿੱਚ ਵਿਸ਼ਲੇਸ਼ਣ ਕੀਤਾ। ਸਰਵੇਖਣ ਦਾ ਛੇਵਾਂ ਗੇੜ ਅਪਰੈਲ ਵਿੱਚ ਦਿੱਲੀ ਵਿੱਚ ਹੋਇਆ ਸੀ।