ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੁਲਾਈ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਬੀਤੇ ਦਿਨੀਂ ਮੋਤੀਆ ਬਿੰਦ ਦਾ ਅਪਰੇਸ਼ਨ ਸੈਂਟਰ ਸ਼ੁਰੂ ਕੀਤਾ ਗਿਆ। ਕਮੇਟੀ ਪ੍ਰਧਾਨ ਹਰਮਨਜੀਤ ਸਿੰਘ ਨੇ ਸੰਗਤ ਨੂੰ ਇੱਕ ਮਹੀਨੇ ਤੱਕ ਸਾਰੇ ਅਪਰੇਸ਼ਨ ਮੁਫ਼ਤ ਕਰਨ ਦੀ ਸੁਵਿਧਾ ਦਿੱਤੀ ਸੀ। ਮੁਫ਼ਤ ਅਪਰੇਸ਼ਨ ’ਤੇ ਆਉਣ ਵਾਲਾ ਸਾਰਾ ਖਰਚ ਬਲਦੀਪ ਸਿੰਘ ਰਾਜਾ ਵੱਲੋਂ ਚੁਕਿਆ ਗਿਆ। ਹਰਮਨਜੀਤ ਸਿੰਘ ਨੇ ਦੱਸਿਆ ਕਿ ਸਿਰਫ਼ 22 ਦਿਨਾਂ ਅੰਦਰ 75 ਦੇ ਕਰੀਬ ਮਰੀਜ਼ਾਂ ਦਾ ਸਫ਼ਲ ਅਪਰੇਸ਼ਨ ਕੀਤਾ ਜਾ ਚੁੱਕਿਆ ਹੈ ਅਤੇ ਅਗਲੇ 8 ਦਿਨਾਂ ਲਈ ਵੀ ਉਨ੍ਹਾਂ ਕੋਲ ਰਜਿਸਟਰੇਸ਼ਨ ਹੋ ਚੁੱਕੀ ਹੈ। ਉਨ੍ਹਾਂ ਸਾਰਿਆਂ ਦਾ ਅਪਰੇਸ਼ਨ ਵੀ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਾਰੇ ਖਰਚ ਨੂੰ ਉਨ੍ਹਾਂ ਦੇ ਛੋਟੇ ਭਰਾ ਬਲਦੀਪ ਸਿੰਘ ਰਾਜਾ ਵੱਲੋਂ ਚੁੱਕਿਆ ਗਿਆ ਹੈ।