ਨਵੀਂ ਦਿੱਲੀ, 21 ਨਵੰਬਰ
Gautam Adani issue: ਨਿਊਯਾਰਕ ਵਿੱਚ ਇੱਕ ਅਮਰੀਕੀ ਜ਼ਿਲ੍ਹਾ ਅਦਾਲਤ ਵੱਲੋਂ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਕਥਿਤ ਰਿਸ਼ਵਤਖੋਰੀ ਅਤੇ ਧੋਖਾਧੜੀ ਦੀ ਸਕੀਮ ਨਾਲ ਜੋੜਨ ਦੇ ਦੋਸ਼ ਲਾਏ ਜਾਣ ਤੋਂ ਬਾਅਦ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਵੀਰਵਾਰ ਨੂੰ ਕਿਹਾ ਕਿ ਇਸ ਨੇ ਉਸ ਮੰਗ ਨੂੰ ਸਹੀ ਠਹਿਰਾਇਆ ਹੈ ਜੋ ਕਾਂਗਰਸ ਇੱਕ ਰਿਸ਼ਵਤਖੋਰੀ ਲਈ ਵੱਖ-ਵੱਖ ਕਥਿਤ ਘੁਟਾਲਿਆਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਜਾਂਚ ਕਰ ਰਹੀ ਹੈ।
न्यूयॉर्क के पूर्वी ज़िले के अमेरिकी अटॉर्नी कार्यालय द्वारा गौतम अडानी और उनसे जुड़े अन्य लोगों पर गंभीर आरोप लगाना उस मांग को सही ठहराता है जो भारतीय राष्ट्रीय कांग्रेस जनवरी 2023 से विभिन्न मोदानी घोटालों की संयुक्त संसदीय समिति (JPC) जांच के लिए कर रही है। कांग्रेस ने हम…
— Jairam Ramesh (@Jairam_Ramesh) November 21, 2024
ਐਕਸ ’ਤੇ ਇਕ ਪੋਸਟ ਵਿਚ ਜੈਰਾਮ ਨੇ ਕਿਹਾ, “ਅਮਰੀਕਾ ਦੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਦੁਆਰਾ ਗੌਤਮ ਅਡਾਨੀ ਅਤੇ ਹੋਰਾਂ ’ਤੇ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਐਸਈਸੀ ਦੀਆਂ ਕਾਰਵਾਈਆਂ ਨੇ ਉਸ ਤਰੀਕੇ ’ਤੇ ਵੀ ਮਾੜੀ ਰੋਸ਼ਨੀ ਪਾਈ ਹੈ ਜਿਸ ਤਰ੍ਹਾਂ ਇਸ ਦੇ “ਭਾਰਤੀ ਹਮਰੁਤਬਾ ਭਾਵ ਸੇਬੀ” ਨੇ ਅਡਾਨੀ ਸਮੂਹ ਦੁਆਰਾ ਪ੍ਰਤੀਭੂਤੀਆਂ ਅਤੇ ਹੋਰ ਕਾਨੂੰਨਾਂ ਦੀ ਕਥਿਤ ਉਲੰਘਣਾ ਦੀ ਜਾਂਚ ਕਰਨ ਲਈ ਕੀਤੀ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਅਡਾਨੀ ਸਮੂਹ ਦੇ ਲੈਣ-ਦੇਣ ਵਿੱਚ ਜੇਪੀਸੀ ਦੀ ਆਪਣੀ ਮੰਗ ਨੂੰ ਦੁਹਰਾਉਂਦੀ ਹੈ। ਏਐੱਨਆਈ