ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਤਾ ਸੁੰਦਰੀ ਕਾਲਜ ਦੀ ਘੱਟ ਗਿਣਤੀ ਸੈੱਲ ਅਤੇ ਉਸਤਤਿ ਵੱਲੋਂ ਵਿਰਾਸਤ ਸਿੱਖਇਜ਼ਮ ਟਰੱਸਟ ਨਾਲ ਮਿਲ ਕੇ ਭਾਈ ਘਨ੍ਹਈਆ ਬਾਰੇ ਗੋਸ਼ਟੀ ਕਰਵਾਈ ਗਈ। ਕਾਲਜ ਪ੍ਰਿੰਸੀਪਲ ਹਰਪ੍ਰੀਤ ਕੌਰ ਮੁਤਾਬਕ ਭਾਈ ਘਨ੍ਹੱਈਆ ਬਾਰੇ ਸਿੱਖ ਫਲਸਫ਼ੇ ਦੇ ਉਨ੍ਹਾਂ ਸੁਨਹਿਰੀ ਪੰਨਿਆਂ ਨੂੰ ਲੋਕਾਈ ਵਿੱਚ ਲੈ ਜਾਣਾ ਸਾਡੀ ਅਜੋਕੀ ਪੀੜ੍ਹੀ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੀ ਵੱਡੀ ਜ਼ਿੰਮੇਵਾਰੀ ਹੈ। ਡਾ. ਸੁਖਪ੍ਰੀਤ ਸਿੰਘ ਉਦੋਕੇ ਤੇ ਰਾਜਦੀਪ ਸਿੰਘ ਸਿੱਧੂ ਨੇ ਖੋਜ ਪੱਤਰ ਪੜ੍ਹੇ। ਡਾ. ਉਦੋਕੇ ਨੇ ਕਿਹਾ ਕਿ ਭਾਈ ਘਨ੍ਹੱਈਆ ਨੇ ਸੈਂਕੜੇ ਸਾਲ ਪਹਿਲਾਂ ਮਨੁੱਖਤਾ ਅਨੁਸਾਰ ਧਰਮ ਆਧਾਰਤ ਤੇ ਵਰਣਵੰਡ ਸਮਾਜ ਦੀ ਥਾਂ ਦਰਦਮੰਦਾਂ ਨੂੰ ਪਹਿਲ ਦਿੱਤੀ। ਘੱਟ ਗਿਣਤੀ ਸੈੱਲ ਵੱਲੋਂ ਡਾ. ਦਲਜੀਤ ਕੌਰ, ਡਿਵਨਿਟੀ ਦੀ ਡਾ. ਗੁਰਵਿੰਦਰ ਕੌਰ ਨੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ। ਟਰੱਸਟ ਵੱਲੋਂ ਰਾਜਿੰਦਰ ਸਿੰਘ ਤੇ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਆਈਆਂ ਸ਼ਖ਼ਸੀਅਤ ਦਾ ਸਨਮਾਨ ਕੀਤਾ।