ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਪਰੈਲ
ਰਾਜੌਰੀ ਗਾਰਡਨ ਸਿੰਘ ਸਭਾ ਵੱਲੋਂ ਗੁਰਦੁਆਰੇ ਵਿੱਚ ਚਲਾਈ ਜਾ ਰਹੀ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਦੀ ਹੇਠਲੀ ਮੰਜ਼ਿਲ ਨੂੰ ਅੱਗ ਲੱਗ ਗਈ ਜਿਸ ਵਿੱਚ ਕੀਮਤੀ ਸਾਜ਼ੋ-ਸਾਮਾਨ ਸੜ ਕੇ ਸੁਆਹ ਹੋ ਗਿਆ। ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਡਿਸਪੈਂਸਰੀ ਦੀ ਜ਼ਮੀਨ ਵਾਲੀ ਮੰਜ਼ਿਲ ਵਿੱਚ ਬਣਿਆ ਦੰਦਾਂ ਦੇ ਇਲਾਜ ਵਾਲੇ ਕਮਰਾ ਜਿਸ ਵਿੱਚ ਦੰਦਾਂ ਦੇ ਇਲਾਜ ਵਾਲੀਆਂ ਮਸ਼ੀਨਾਂ, ਪ੍ਰਯੋਗਸ਼ਾਲਾ ਵਿੱਚ ਸਥਾਪਤ ਖ਼ੂਨ ਜਾਂਚਣ ਵਾਲੀਆਂ 35 ਲੱਖ ਤੋਂ ਵੱਧ ਦੀਆਂ ਦੁਕਾਨਾਂ ਤੇ ਹੋਰ ਸਮਾਨ ਸੜ ਗਿਆ ਜਿਸ ਦੀ ਕੀਮਤ ਇੱਕ ਕਰੋੜ ਰੁਪਏ ਦੀ ਹੈ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦੀ ਚਿੰਗਾੜੀ ਹੋ ਸਕਦੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਪਤਾ ਲਾਇਆ ਜਾਵੇਗਾ।
ਸੂਚਨਾ ਮਿਲਣ ’ਤੇ ਦਿੱਲੀ ਫਾਇਰ ਸਰਵਿਸ ਦੀਆਂ 3 ਗੱਡੀਆਂ ਮੌਕੇ ਉਪਰ ਪੁੱਜੀਆਂ ਤੇ ਕਰੀਬ 20 ਮਿੰਟ ਵਿੱਚ ਅੱਗ ਉਪਰ ਕਾਬੂ ਪਾ ਲਿਆ ਗਿਆ। ਕਿਸ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਪ੍ਰਧਾਨ ਨੇ ਦੱਸਿਆ ਕਿ ਇਹ ਡਿਸਪੈਂਸਰੀ ਸੰਗਤ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਸੀ ਤੇ ਹੁਣ ਫਿਰ ਸਥਾਪਤ ਕੀਤੀ ਜਾਵੇਗੀ। ਇੱਥੇ ਚੱਲ ਰਿਹਾ ਡਾਇਲੈਸਿਸ ਸੈਂਟਰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਿਆ।