ਨਵੀਂ ਦਿੱਲੀ, 6 ਜਨਵਰੀ
ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਤੋਂ ਕੌਮੀ ਰਾਜਧਾਨੀ ਵਿੱਚ ਓਮੀਕਰੋਨ ਕੇਸਾਂ ਬਾਰੇ ਸਟੇਸਟ ਰਿਪੋਰਟ ਮੰਗੀ ਹੈ। ਹਾਈ ਕੋਰਟ ਨੇ ਪੁੱਛਿਆ ਹੈ ਕਿ ਓਮੀਕਰੋਨ ਦੇ ਕਿਨੇ ਮਰੀਜ਼ ਆਈਸੀਯੂ ਵਿੱਚ ਦਾਖਲ ਹਨ, ਕਿੰਨੇ ਮਰੀਜ਼ਾਂ ਵੈਂਟੀਲੇਟਰ ’ਤੇ ਹਨ ਤੇ ਹਸਪਤਾਲਾਂ ਵਿੱਜ ਆਕਸੀਜਨ ਦੀ ਸਹੂਲਤ ਵਾਲੇ ਕਿੰਨੇ ਬੈੱਡ ਹਨ। ਜਸਟਿਸ ਵਿਪਿਨ ਸਾਂਘੀ ਤੇ ਜਸਮੀਤ ਸਿੰਘ ਦੀ ਅਗਵਾਈ ਵਾਲੇ ਬੈਂਚ ਨੇ ਸਰਕਾਰ ਨੂੰ ਕਿਹਾ ਕਿ ਉਹ ਦਿੱਲੀ ਵਿੱਚ ਓਮੀਕਰੋਨ ਦੀ ਪੁਜ਼ੀਸ਼ਨ ਬਾਰੇ ਜਾਣਨਾ ਚਾਹੁੰਦੇ ਹਨ। ਇਸੇ ਦੌਰਾਨ ਦਿੱਲੀ ਸਰਕਾਰ ਦੇ ਸੀਨੀਅਰ ਐਡਵੋਕੇਟ ਰਾਹੁਲ ਮਹਿਰਾ ਨੇ ਕਿਹਾ ਕਿ ਉਹ ਸਰਕਾਰ ਤੋਂ ਹਦਾਇਤਾਂ ਪ੍ਰਾਪਤ ਕਰਨ ਮਗਰੋਂ ਤੇ ਓਮੀਕਰੋਨ ਕੇਸਾਂ ਦੀ ਗਿਣਤੀ ਜਾਣਨ ਮਗਰੋਂ ਅਦਾਲਤ ਵਿੱਚ ਜਵਾਬ ਦਾਇਰ ਕਰਨਗੇ। ਇਸ ਕੇਸ ਦੀ ਅਗਲੀ ਸੁਣਵਾਈ ਪਹਿਲੀ ਫਰਵਰੀ ਨੂੰ ਹੋਵੇਗੀ। ਬੈਂਚ ਨੇ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਦਿੱਲੀ ਦਾ ਮੁੱਖ ਮੰਤਰੀ ਵੀ ਕਰੋਨਾ ਪੀੜਤ ਹੈ ਤੇ ਬਾਕੀ ਨਾਗਰਿਕਾਂ ਦਾ ਕੀ ਹਾਲ ਹੈ। ਇਸ ਦੇ ਜਵਾਬ ਵਿੱਚ ਰਾਹੁਲ ਮਹਿਰਾ ਨੇ ਕਿਹਾ ਕਿ 3 ਜਨਵਰੀ ਤਕ ਦਿੱਲੀ ਵਿੱਚ ਕੋਵਿਡ-19 ਦੇ 10,986 ਕੇਸ ਸਨ। -ਪੀਟੀਆਈ