ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਦਾ ਯੂਥ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ। ਜੰਗਪੁਰਾ ਵਿਖੇ ਯੂਥ ਆਗੂਆਂ ਅਮਰ ਕੁਮਾਰ, ਤ੍ਰਿਲੋਕ ਤੇ ਲਕਸ਼ਮੀ ਸਮੇਤ ਹੋਰ ਨੌਜਵਾਨਾਂ ਨੇ ਸ੍ਰੀ ਮਰਵਾਹ ਦਾ ਸਨਮਾਨ ਕੀਤਾ। ਅਮਰ ਕੁਮਾਰ ਨੇ ਕਿਹਾ ਕਿ ਸਾਬਕਾ ਵਿਧਾਇਕ ਨੇ ਆਪਣੇ ਕਾਰਜਕਾਲ ਦੌਰਾਨ ਇਲਾਕੇ ਦਾ ਵਿਕਾਸ ਕੀਤਾ ਸੀ ਤੇ ਹੁਣ ਉਹ ਭਾਜਪਾ ਵਿੱਚ ਸ਼ਾਮਲ ਹੋ ਕੇ ਆਉਂਦੀਆਂ ਨਗਰ ਨਿਗਮ ਚੋਣਾਂ ਵਿੱਚ ਸਰਗਰਮ ਭੂਮਿਕਾ ਵਿੱਚ ਹੋਣਗੇ। ਯੂਥ ਆਗੂਆਂ ਨੇ ਕਿਹਾ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਸੀਨੀਅਰ ਮੈਂਬਰ ਹਨ ਜਿਸ ਕਰਕੇ ਉਹ ਇਲਾਕੇ ਦੀ ਸੰਗਤ ਦੇ ਨਾਲ-ਨਾਲ ਕੇਂਦਰੀ ਸ੍ਰੀਗੁਰੂ ਸਿੰਘ ਸਭਾ ਰਾਹੀਂ ਵੀ ਲੋਕ ਸੇਵਾ ਕਰਨਗੇ। ਸ੍ਰੀ ਮਰਵਾਹ ਨੇ ਦੱਸਿਆ ਕਿ ਕੇਂਦਰੀ ਸ੍ਰੀਗੁਰੂ ਸਿੰਘ ਸਭਾ ਨਾਲ ਕਰੀਬ 400 ਸਿੰਘ ਸਭਾਵਾਂ ਦਿੱਲੀ ਦੀਆਂ ਜੁੜੀਆਂ ਹੋਈਆਂ ਹਨ।