ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਗਸਤ
30 ਸਾਲਾਂ ਦੀ ਵਿਆਹੁਤਾ ਨੇ ਆਪਣੇ ਤੋਂ 20 ਸਾਲ ਵੱਡੇ ਪਤੀ ਤੋਂ ਛੁਟਕਾਰਾ ਪਾ ਕੇ ਪ੍ਰੇਮੀ ਨਾਲ ਕਥਿਤ ਵਿਆਹ ਕਰਨ ਲਈ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਨਾਲ ਹੀ ਪੁਲੀਸ ਨੂੰ ਭੰਬਲਭੂਸੇ ਵਿੱਚ ਪਾਉਣ ਲਈ ਕਿਹਾ ਕਿ ਪਤੀ ਨੇ ਖ਼ੁਦਕੁਸ਼ੀ ਕੀਤੀ ਹੈ। ਦਿੱਲੀ ਪੁਲੀਸ ਨੇ ਇਸ ਕਤਲ ‘ਚ ਪਤਨੀ ਤੇ ਉਸ ਦੇ ਪ੍ਰੇਮੀ ਸਣੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਪਤੀ ਤੇ ਪਤਨੀ ਦੀ ਉਮਰ ਵਿੱਚ 20 ਸਾਲ ਦਾ ਫਰਕ ਸੀ ਤੇ ਪਤਨੀ ਵਿਆਹ ਤੋਂ ਖ਼ੁਸ਼ ਵੀ ਨਹੀਂ ਸੀ ਤੇ ਨਾ ਹੀ ਜੋੜੇ ਦੇ ਘਰ ਕੋਈ ਬੱਚਾ ਨਹੀਂ ਸੀ। ਉਹ ਬੁੱਧ ਵਿਹਾਰ ਵਿੱਚ ਰਹਿੰਦੇ ਸਨ। ਜਾਣਕਾਰੀ ਮੁਤਾਬਿਕ ਪਤਨੀ ਨੇ ਪਹਿਲਾਂ ਪਤੀ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਤੇ ਫਿਰ ਆਪਣੇ ਪ੍ਰੇਮੀ ਵੀਰੂ ਬਰਮਾ ਅਤੇ ਕਰਨ ਨਾਲ ਮਿਲ ਕੇ ਪਤੀ ਦਾ ਗਲਾ ਘੁੱਟ ਕਤਲ ਕਰ ਦਿੱਤਾ।