ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਕਤੂਬਰ
ਇਥੇ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਵੱਲੋਂ ਅੱਜ ਦਸਹਿਰੇ ਮੌਕੇ ਵਿਦੇਸ਼ੀ ਈ-ਕਾਮਰਸ ਕੰਪਨੀਆਂ ਦੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ 150 ਤੋਂ ਵੱਧ ਸ਼ਹਿਰਾਂ ਵਿੱਚ ਵਪਾਰਕ ਸੰਗਠਨਾਂ ਨੇ ਰਾਵਣ ਦੇ ਰੂਪ ਵਿੱਚ ਦਰਸਾਇਆ ਹੈ ਤੇ ਉਨ੍ਹਾਂ ਦੇ ਪੁਤਲੇ ਸਾੜੇ ਗਏ। ਦਿੱਲੀ ਵਿੱਚ ਵੀ ਸਥਾਨਕ ਵਪਾਰੀਆਂ ਨੇ ਇਨ੍ਹਾਂ ਕੰਪਨੀਆਂ ਦਾ ਪੁਤਲਾ ਬਣਾ ਕੇ ਸਾੜਿਆ ਤੇ ਵਿਰੋਧ ਪ੍ਰਗਟਾਇਆ। ਕੈਟ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਕੰਪਨੀਆਂ ਦੀ ਮਨਮਾਨੀ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ ਤੇ ਈ-ਕਾਮਰਸ ਨੀਤੀ ਦਾ ਤੁਰੰਤ ਐਲਾਨ ਕੀਤਾ ਜਾਵੇ। ‘ਕੈਟ’ ਦੇ ਜਨਰਲ ਸੱਕਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਰਾਵਣ ਦੇ ਅੱਤਿਆਚਾਰਾਂ ਕਾਰਨ ਉਨ੍ਹਾਂ ਦਾ ਪੁਤਲਾ ਸਾੜਨ ਦੀ ਪਰੰਪਰਾ ਸਦੀਆਂ ਤੋਂ ਚਲਦੀ ਆ ਰਹੀ ਹੈ ਪਰ ਬਦਲਦੇ ਯੁੱਗ ਨਾਲ ਜ਼ੁਲਮ ਕਰਨ ਵਾਲਿਆਂ ਦੇ ਚਿਹਰੇ ਬਦਲ ਗਏ ਹਨ ਤੇ ਇਸ ਵਾਰ ਦੇਸ਼ ਭਰ ਦੇ ਵਪਾਰੀਆਂ ਦੇ ਅਧਿਕਾਰ ਤੇ ਤਰੱਕੀ ਦਾ ਸਭ ਤੋਂ ਵੱਡਾ ਦੁਸ਼ਮਣ ਤੇਜ਼ੀ ਨਾਲ ਵੱਧ ਰਿਹਾ ਵਿਦੇਸ਼ੀ ਈ-ਕਾਮਰਸ ਕਾਰੋਬਾਰ ਹੈ ਜੋ ਕਿ ਆਪਣੇ ਫਾਇਦੇ ਲਈ ਈ-ਕਾਮਰਸ ਕੰਪਨੀਆਂ ਦੁਆਰਾ ਬਹੁਤ ਵਿਗਾੜਿਆ ਗਿਆ ਹੈ। ਈ-ਕਾਮਰਸ ਕੰਪਨੀਆਂ ਕਾਰਨ ਦੇਸ਼ ਦੇ ਵਪਾਰੀਆਂ ਨੇ ਫੈਸਲਾ ਲਿਆ ਹੈ ਕਿ ਉਹ ਇਨ੍ਹਾਂ ਲੁਟੇਰਿਆਂ ਦੇ ਅੱਗੇ ਗੋਡੇ ਟੇਕਣ ਦੇ ਯੋਗ ਨਹੀਂ ਹੋਣਗੇ ਬਲਕਿ ਉਨ੍ਹਾਂ ਦਾ ਬਦਲ ਦਿੱਤਾ ਜਾਵੇਗਾ।