ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੁਲਾਈ
ਦਿੱਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪੋਰਟਲ ਉਪਰ 204785 ਨੌਕਰੀਆਂ ਪੋਸਟ ਕੀਤੀਆਂ ਗਈਆਂ ਹਨ ਤੇ ਹੁਣ ਤੱਕ 322865 ਲੋਕਾਂ ਨੇ ਨੌਕਰੀਆਂ ਲਈ ਅਰਜ਼ੀਆਂ ਦਿੱਤੀਆਂ ਹਨ। ਇਹ ਪ੍ਰਗਟਾਵਾ ਕਰਦੇ ਹੋਏ ਦਿੱਲੀ ਦੇ ਮੁੱੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਸਨਅਤਕਾਰਾਂ ਤੇ ਕਾਰੋਬਾਰੀਆਂ ਨੂੰ ਮੁਲਾਜ਼ਮਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੌਕਡਾਊਨ ਦੌਰਾਨ ਮਜ਼ਦੂਰ ਪਿੰਡਾਂ ਤੇ ਘਰਾਂ ਨੂੰ ਪਰਤ ਗਏ ਸਨ। ਹੁਣ ਉਹ ਹੌਲੀ-ਹੌਲੀ ਵਾਪਸ ਆ ਰਹੇ ਹਨ ਤੇ ਉਮੀਦ ਹੈ ਕਿ ਅਰਥ ਵਿਵਸਥਾ ਮੁੜ ਸੁਧਾਰ ਵੱਲ ਜਾਵੇਗੀ।