ਨਵੀਂ ਦਿੱਲੀ, 12 ਅਕਤੂਬਰ
ਆਪਣੀ ਸਰਕਾਰ ਦੀ ਸਿੱਖਿਆ ਟੀਮ ਨੂੰ ਵਧਾਈ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਦੋ ਸਰਕਾਰੀ ਸਕੂਲ ਦੇਸ਼ ਦੇ ਸਰਕਾਰੀ ਸਕੂਲਾਂ ਦੀ ਰੈਂਕਿੰਗ ਵਿੱਚ ਸਭ ਤੋਂ ਉੱਪਰ ਰਹੇ ਹਨ। ਸ੍ਰੀ ਕੇਜਰੀਵਾਲ ਨੇ ਟਵੀਟ ਕੀਤਾ, ‘ਮੈਨੂੰ ਆਪਣੀ ਸਿੱਖਿਆ ਟੀਮ ‘ਤੇ ਮਾਣ ਹੈ। ਦਿੱਲੀ ਦੇ ਸਰਕਾਰੀ ਸਕੂਲ ਇੱਕ ਵਾਰ ਫਿਰ ਭਾਰਤ ਦੇ ਸਰਵੋਤਮ ਰਾਜ ਸਰਕਾਰਾਂ ਦੇ ਸਕੂਲਾਂ ਦੀ ‘ਐਜੂਕੇਸ਼ਨ ਵਰਲਡ (ਈਡਬਲਿਊ) ਸਕੂਲ ਰੈਂਕਿੰਗ’ ਦੀ ਸੂਚੀ ਵਿੱਚ ਸਿਖਰ ‘ਤੇ ਹਨ। ਈਡਬਲਿਊ ਵੱਲੋਂ ਜਾਰੀ ਕੀਤੀ ਰੈਂਕਿੰਗ ਵਿੱਚ ਦਿੱਲੀ ਸਰਕਾਰ ਵੱਲੋਂ ਚਲਾਏ ਜਾ ਰਹੇ ਸਰਕਾਰੀ ਪ੍ਰਤਿਭਾ ਵਿਕਾਸ ਵਿਦਿਆਲਿਆ, ਸੈਕਟਰ-10, ਦਵਾਰਕਾ ਨੇ ਪਹਿਲਾ ਸਥਾਨ ਅਤੇ ਸਰਕਾਰੀ ਪ੍ਰਤਿਭਾ ਵਿਕਾਸ ਵਿਦਿਆਲਿਆ, ਯਮੁਨਾ ਵਿਹਾਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ।