ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜਨਵਰੀ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਭਗਵੰਤ ਮਾਨ ਦਾ ਪੱਤਾ ਕੱਟਣ ਵਾਸਤੇ ਲੋਕਾਂ ਦੀ ਰਾਇ ਲੈਣ ਦਾ ਡਰਾਮਾ ਕੀਤਾ ਹੈ। ਇਕੇ ਜਾਰੀ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਜਿਹੜਾ ਫੋਨ ਨੰਬਰ ਜਾਰੀ ਕਰ ਕੇ ਲੋਕ ਰਾਇ ਲੈਣ ਦਾ ਡਰਾਮਾ ਕੀਤਾ ਗਿਆ ਹੈ। ਉਨ੍ਹਾਂ ਕਈ ਵਾਰ ਵਾਰ ਕਿਹਾ ਹੈ ਸ੍ਰੀ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕੇਜਰੀਵਾਲ ਅਜਿਹਾ ਵਿਅਕਤੀ ਪੇਸ਼ ਕਰਨਗੇ ਜੋ ਚੋਣਾਂ ਹਾਰ ਜਾਵੇ ਤੇ ਫਿਰ ਕੇਜਰੀਵਾਲ ਆਪ ਮੁੱਖ ਮੰਤਰੀ ਬਣਨਗੇ।