ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਨਵੰਬਰ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਜ਼ਰ 2025 ਨੂੰ ਨਵੇਂ ਵੋਟਰ ਬਣ ਕੇ ਪਹਿਲੀ ਵਾਰ ਵੋਟਾਂ ਪਾਉਣ ਜਾਂ ਰਹੇ 18 ਸਾਲਾਂ ਦੇ ਨੌਜਵਾਨਾਂ ’ਤੇ ਹੈ। ਉਨ੍ਹਾਂ ਅਜਿਹੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕੰਮ ਦੇ ਨਾਂ ਉਤੇ ਵੋਟਾਂ ਪਾਉਣਗੇ ਅਤੇ ਹੋਰ ਕੰਮ ਕਰਨ ਦੀ ਤਾਕਤ ਦੇਣਗੇ। ਉਨ੍ਹਾਂ ਐਕਸ ਉਪਰ ਲਿਖਿਆ ਕਿ ਸਾਡੇ ਕੋਲ ਅਜਿਹੇ ਬਹੁਤ ਸਾਰੇ ਬੱਚੇ ਹਨ ਜੋ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚੋਂ ਪਾਸ ਹੋ ਕੇ ਆਪਣੇ ਉੱਜਵਲ ਭਵਿੱਖ ਵੱਲ ਵਧ ਰਹੇ ਹਨ। ਇਹ ਸਾਰੇ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇ ਸਭ ਤੋਂ ਵੱਡੇ ਗਵਾਹ ਹਨ, ਉਨ੍ਹਾਂ ਨੇ ਆਪਣੇ ਸਕੂਲਾਂ ਦੀ ਕਾਇਆ ਕਲਪ ਹੁੰਦੀ ਦੇਖੀ ਹੈ। ਉਹ ਉਨ੍ਹਾਂ ਸਾਰੇ ਨੌਜਵਾਨ ਵੋਟਰਾਂ ਨੂੰ ਅਪੀਲ ਕਰਦਾ ਹੈ ਜੋ ਆਉਣ ਵਾਲੀਆਂ ਦਿੱਲੀ ਚੋਣਾਂ ਵਿੱਚ ਪਹਿਲੀ ਵਾਰ ਆਪਣੀ ਵੋਟ ਪਾਉਣਗੇ ਕੰਮ ਦੇ ਨਾਮ ’ਤੇ, ਸਾਨੂੰ ਹੋਰ ਕੰਮ ਕਰਨ ਦੀ ਤਾਕਤ ਦਿਓ।