ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਹਰ ਭਾਰਤੀ ਨੂੰ 14 ਅਗਸਤ ਨੂੰ ਸ਼ਾਮ 5 ਵਜੇ ਤਿਰੰਗੇ ਹੱਥ ਵਿੱਚ ਲੈ ਕੇ ਰਾਸ਼ਟਰੀ ਗੀਤ ਗਾਉਣਾ ਚਾਹੀਦਾ ਹੈ। ਦਿੱਲੀ ਸਰਕਾਰ ਲੋਕਾਂ ਵਿੱਚ 25 ਲੱਖ ਤਿਰੰਗੇ ਵੰਡੇਗੀ। ਸਰਕਾਰੀ ਸਕੂਲਾਂ ਵਿੱਚ ਹਰ ਬੱਚੇ ਨੂੰ ਤਿਰੰਗਾ ਦਿੱਤਾ ਜਾਵੇਗਾ। ਸਾਰੇ ਦਿੱਲੀ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ’ਤੇ 14 ਅਗਸਤ ਨੂੰ ਸ਼ਾਮ 5 ਵਜੇ ਹੱਥਾਂ ’ਚ ਤਿਰੰਗੇ ਲੈ ਕੇ ਰਾਸ਼ਟਰੀ ਗੀਤ ਗਾਉਣ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ