ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੁਲਾਈ
ਇੱਥੇ ਅੱਜ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਪੱਛਮੀ ਪਟੇਲ ਮਿਉਂਸਪਲ ਬੋਰਡ ਦੁਆਰਾ ਬੂਟੇ ਲਗਾ ਕੇ ਪੌਦੇ ਲਗਾਉਣ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਰਡ ਦੇ ਪ੍ਰਧਾਨ ਧਨੇਸ਼ ਤਿਵਾੜੀ, ਉਪ ਪ੍ਰਧਾਨ ਵਿਸ਼ਨੂੰ ਦੇਵ ਯਾਦਵ, ਮਹਿਲਾ ਮੋਰਚਾ ਜ਼ਿਲ੍ਹਾ ਜਨਰਲ ਸਕੱਤਰ ਵੀਨਾ ਸ਼ਰਮਾ, ਆਰਡਬਲਿਊਏ ਮੈਂਬਰ ਤੇ ਕਾਰਕੁਨ ਹਾਜ਼ਰ ਸਨ। ਸ੍ਰੀ ਗੁਪਤਾ ਨੇ ਕਿਹਾ ਕਿ ਭਾਜਪਾ ਵਰਕਰ ਨਗਰ ਨਿਗਮਾਂ ਦੇ ਸਹਿਯੋਗ ਨਾਲ ਦਿੱਲੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੌਦੇ ਲਗਾਉਣ ਦੇ ਪ੍ਰੋਗਰਾਮ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਨਮ ਦਿਨ, ਵਰ੍ਹੇਗੰਢ ਮੌਕੇ ਪੌਦੇ ਲਗਾ ਕੇ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ।
ਵਾਤਾਵਰਨ ਬਚਾਓ ਗੋਸ਼ਟੀ ਕਰਵਾਈ
ਯਮੁਨਾਨਗਰ (ਪੱਤਰ ਪ੍ਰੇਰਕ): ਇੱਥੇ ਅੱਜ ਵਾਤਾਵਰਨ ਮਿੱਤਰ ਫਾਊਂਡੇਸ਼ਨ ਵੱਲੋਂ ਨਹਿਰੂ ਯੁਵਾ ਕੇਂਦਰ ਅਤੇ ਤੇਜਲੀ ਸਪੋਰਟਸ ਕੰਪਲੈਕਸ ਵਿੱਚ ਵਾਤਾਵਰਨ ਬਚਾਓ ਵਿਸ਼ੇ ’ਤੇ ਗੋਸ਼ਟੀ ਕਰਵਾਈ ਗਈ। ਇਸ ਦਾ ਉੱਦਘਾਟਨ ਪਿੱਪਲ, ਬੋਹੜ ਅਤੇ ਨਿੰਮ (ਤ੍ਰਿਵੇਣੀ) ਲਗਾ ਕੇ ਕੀਤਾ ਗਿਆ । ਵਿਸ਼ੇਸ਼ ਮਹਿਮਾਨਾਂ ਦੇ ਰੂਪ ਵਿੱਚ ਜ਼ਿਲ੍ਹਾ ਖੇਡ ਅਧਿਕਾਰੀ ਰਾਜਿੰਦਰ ਗੁਪਤਾ ਅਤੇ ਰੈੱਡਕਰਾਸ ਦੇ ਸਕੱਤਰ ਰਣਦੀਪ ਸਿੰਘ ਮੌਜੂਦ ਸਨ ।ਇਸ ਮੌਕੇ ਗੁਰਮੀਤ ਅਤਰੀ, ਸ਼ਿਵਾਨੀ ਸਿੰਘਲ, ਸ਼ਿਵਕਾਂਤ ਮੰਗਲਾ ਮੌਜੂਦ ਸਨ ।
ਫਲਦਾਰ ਤੇ ਛਾਂਦਾਰ ਪੌਦੇ ਲਾਏ
ਰਤੀਆ (ਪੱਤਰ ਪ੍ਰੇਰਕ): ਵਾਤਾਵਰਨ ਦੀ ਸ਼ੁੱਧਤਾ ਲਈ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਤਹਿਤ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਭਾਨੀਖੇੜਾ ਦੀ ਅਗਵਾਈ ਵਿਚ ਚਲਾਈ ਮੁਹਿੰਮ ਵਿਚ ਸੇਵਾਦਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਮੈਦਾਨ ਵਿਚ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਪ੍ਰਧਾਨ ਰਣਜੀਤ ਸਿੰਘ ਭਾਨੀਖੇੜਾ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਅਤੇ ਸੰਗਤ ਦੀ ਕੋਸ਼ਿਸ਼ ਨਾਲ ਪੌਦੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਲਈ ਸਾਰੇ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੌਦੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਪ੍ਰਬੰਧਕ ਅਮਰੀਕ ਸਿੰਘ ਪੱਕੀ, ਸਰਬਜੀਤ ਸਿੰਘ, ਸ਼ੰਟੀ ਸਿੰਘ, ਜਰਨੈਲ ਸਿੰਘ, ਹੈਪੀ ਸਿੰਘ ਸੇਠੀ ਸਮੇਤ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦੇ ਸੇਵਾਦਾਰ ਅਤੇ ਰੈੱਡ ਕਰਾਸ ਵਾਲੰਟੀਅਰ ਹਾਜ਼ਰ ਸਨ।