ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਨਵੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੌਥੇ ਤੇ ਪੰਜਵੇਂ ਸਾਲ ਦੇ ਐੱਮਬੀਬੀਐੱਸ ਵਿਦਿਆਰਥੀਆਂ, ਇੰਟਰਨਸ਼ਿਪ ਤੇ ਦੰਦਾਂ ਦੇ ਡਾਕਟਰਾਂ ਨੂੰ ਹਸਪਤਾਲਾਂ ਤੇ ਕੋਵਿਡ-19 ਆਈਸੀਯੂ ਵਿੱਚ ਸਹਾਇਤਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਜੋ ਮਨੁੱਖ ਸ਼ਕਤੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਇਹ ਰਾਸ਼ਟਰੀ ਰਾਜਧਾਨੀ ਵਿੱਚ ਕਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਣ ਦੇ ਬਾਅਦ ਆਇਆ ਹੈ। ਇਥੇ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਕੋਵਿਡ -19 ਨਾਮਜ਼ਦ ਹਸਪਤਾਲਾਂ ਨੂੰ ਚੌਥੇ ਤੇ ਪੰਜਵੇਂ ਸਾਲ ਦੇ ਐੱਮਬੀਬੀਐੱਸ ਵਿਦਿਆਰਥੀਆਂ, ਇੰਟਰਨਸ਼ਿਪ ਤੇ ਬੀਡੀਐੱਸ ਡਾਕਟਰਾਂ ਨੂੰ ਮਹਾਮਾਰੀ ’ਚ ਡਿਊਟੀ ਕਰਨ ਵਾਲੇ ਡਾਕਟਰਾਂ ਦੀ ਮਦਦ ਕਰਨ ਦੀ ਆਗਿਆ ਦਿੱਤੀ। ਇਕ ਅਧਿਕਾਰਤ ਆਦੇਸ਼ ਅਨੁਸਾਰ ਚੌਥੇ ਸਾਲ ਤੇ ਪੰਜਵੇਂ ਸਾਲ ਦੇ ਐੱਮਬੀਬੀਐੱਸ ਵਿਦਿਆਰਥੀ ਅਤੇ ਡੈਂਟਲ ਡਾਕਟਰ ਡਿਊਟੀ ਕਰਨ ਵਾਲੇ ਡਾਕਟਰਾਂ ਨੂੰ ਅੱਠ ਘੰਟੇ ਦੀ ਸ਼ਿਫਟ ਲਈ 1000 ਰੁਪਏ ਤੇ 12 ਘੰਟੇ ਪ੍ਰਤੀ ਦਿਨ ਦੀ ਸ਼ਿਫਟ ਲਈ 2000 ਰੁਪਏ ਦੇ ਮਾਣ ਭੱਤੇ ‘ਤੇ ਸਹਾਇਤਾ ਕਰਨਗੇ।