ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਮਈ
ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਗੁਰਦੁਆਰਾ ਸਿੰਘਾ ਸਭਾ ਦੀ ਇਮਾਰਤ ਦਾ ਵਿਸਥਾਰ ਕਰਨ ਲਈ ਦੂਜੀ ਮੰਜ਼ਿਲ ‘ਤੇ ਲੈਂਟਰ ਪਾਉਣ ਲਈ ਗੁਰਦੁਆਰੇ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਆਗੂਆਂ ਨੇ ਦੱਸਿਆ ਕਿ ਲੈਂਟਰ ‘ਤੇ 18 ਤੋਂ 20 ਲੱਖ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ। ਮੀਟਿੰਗ ਵਿੱਚ ਸੁੰਦਰ ਸਿੰਘ, ਮਨਜੀਤ ਸਿੰਘ ਖੰਨਾ, ਐੱਚ ਐੱਸ ਭਾਟੀਆ, ਰਾਣੀ ਚੰਡੋਕ ਤੇ ਰਾਜਾ ਬਖਸੀ ਹਾਜ਼ਰ ਸਨ। ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਪਾਰਕਿੰਗ ਦੇ ਵਿਸਥਾਰ ਬਾਰੇ ਵੀ ਸੰਗਤ ਦੇ ਸੁਝਾਅ ਲਏ ਗਏ। ਪ੍ਰਧਾਨ ਨੇ ਦੱਸਿਆ ਕਿ ਸਿੰਘ ਸਭਾ ਵੱਲੋਂ ਗੁਰੂ ਨਾਨਕ ਡਿਸਪੈਂਸਰੀ ਦੇ ਵਿਸਥਾਰ ਨੂੰ ਦੇਖਦੇ ਹੋਏ ਗੁਰਦੁਆਰੇ ਦੀ ਦੂਜੀ ਮੰਜ਼ਿਲ ਲਈ ਇਹ ਲੈਂਟਰ 9 ਮਈ ਨੂੰ ਸਵੇਰੇ ਪਾਉਣਾ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਰਾਗੀਆਂ ਤੇ ਕੀਰਤਨੀ ਜਥਿਆਂ ਲਈ ਵੀ ਮੌਜੂਦਾ ਕਮੇਟੀ ਵੱਲੋਂ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ।