ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਗਸਤ
ਇਥੋਂ ਦੀ ਰਾਮਗੜ੍ਹੀਆ ਬੈਂਕ ਵਿੱਚ ਅੱਜ ਦਿੱਲੀ ਦੇ ਪਤਵੰਤੇ ਸਿੱਖ ਆਗੂਆਂ ਦੀ ਮੀਟਿੰਗ ਹੋਈ ਅਤੇ ਸਾਬਕਾ ਮੰਤਰੀ ਹਰਸ਼ਰਨ ਸਿੰਘ ਬੱਲੀ (ਵਾਈਸ ਚੇਅਰਮੈਨ ਪੰਜਾਬੀ ਅਕੈਡਮੀ ਦਿੱਲੀ) ਦਾ ਸਨਮਾਨ ਕੀਤਾ ਗਿਆ। ਰਾਮਗੜ੍ਹੀਆ ਬੈਂਕ ਦੀ ਮੁਖੀ ਬੀਬੀ ਰਣਜੀਤ ਕੌਰ ਨੇ ਸ੍ਰੀ ਬੱਲੀ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਿੱਲੀ ਸਰਕਾਰ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਅਨੇਕਾਂ ਕੰਮ ਕੀਤੇ ਅਤੇ ਸਨਅਤੀ ਖੇਤਰ ਨੂੰ ਹੁਲਾਰਾ ਦਿੱਤਾ।
ਪੰਜਾਬੀ ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਤਜਿੰਦਰ ਪਾਲ ਸਿੰਘ ਨਲਵਾ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਰਾਮਗੜੀਆ ਬੈਂਕ ਨੂੰ ਹੁਣ ਘਾਟੇ ਚੋ ਉਭਾਰ ਕੇ ਲਾ ਬਾਲੇ ਪਾਸੇ ਲਿਆਂਦਾ ਗਿਆ ਹੈ ਅਤੇ ਇਸ ਦੀਆਂ ਨੀਤੀਆਂ ਨੂੰ ਹੋਰ ਵੀ ਮਜਬੂਤ ਕੀਤਾ ਗਿਆ ਹੈ ਤਾਂ ਜੋ ਦੇਖ ਰਹੇ ਕੋਈ ਗੜਬੜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਰਾਮਗੜੀਆ ਭਾਈਚਾਰੇ ਵੱਲੋਂ ਸਨਅਤੀ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਗਿਆ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਰਾਮਗੜੀਆ ਬੈਂਕ ਨੇ ਸ਼ਹਿਰ ਦੇ ਸਿੱਖ ਸਨਅਤਕਾਰਾਂ ਨੂੰ ਵਿੱਤੀ ਮਦਦ ਦੇਣ ਵਿੱਚ ਕਈ ਮੌਕੇ ਬਣਾਏ ਹਨ। ਮੀਟਿੰਗ ਵਿੱਚ ਭੂਪਨ, ਜਗਤਾਰ ਸਿੰਘ ਯਮੁਨਾ ਪਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਬੈਂਕ ਮੁਖੀ ਨੇ ਦੱਸਿਆ ਕਿ ਬੈਂਕ ਦੇ ਵਕੀਲਾਂ ਵੱਲੋਂ ਜਿਨਾਂ ਲੋਕਾਂ ਨੇ ਖਰਚੇ ਲਏ ਹੋਏ ਹਨ ਉਨ੍ਹਾਂ ਨੂੰ ਕਰਜ਼ੇ ਮੋੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਹੈ ਤਾਂ ਜੋ ਬੈਂਕ ਦੇ ਸੰਚਾਲਨ ਵਿੱਚ ਪ੍ਰੇਸ਼ਾਨੀਆਂ ਪੈਦਾ ਨਾ ਹੋਣ। ਉਨ੍ਹਾਂ ਦੱਸਿਆ ਕਿ ਬੈਂਕ ਦੀਆਂ ਦਰਜਨ ਤੋਂ ਵੱਧ ਹੋਰ ਪਰੰਚਾ ਵੀ ਖੋਲੀਆਂ ਜਾਣੀਆਂ ਹਨ ਜਿਨ੍ਹਾਂ ਵਿੱਚੋਂ ਤਿੰਨ ਬਰਾਂਚਾਂ ਵਿਦੇਸ਼ੀ ਧਰਤੀ ’ਤੇ ਹੋਣਗੀਆਂ।