ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਪਰੈਲ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਦੇ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਡੀਐੱਮਆਰਸੀ ਨੇ ਯਾਤਰੀਆਂ ਨੂੰ ਵਾਧੂ ਸੁਰੱਖਿਆ ਲਈ ਪੜਾਅਵਾਰ ਢੰਗ ਨਾਲ ਆਪਣੇ ਮੈਟਰੋ ਸਟੇਸ਼ਨਾਂ ’ਤੇ -ਆਧੁਨਿਕ ‘ਬੈਗੇਜ ਸਕੈਨਰ’ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ-ਸ਼ੁਰੂ ਕੀਤੇ ਗਏ ਬੈਗੇਜ ਸਕੈਨਰਾਂ ਵਿੱਚ ਉੱਨਤ ਵਿਸ਼ੇਸ਼ਤਾਵਾਂ ਬਜ਼ੁਰਗਾਂ ਤੇ ਮਹਿਲਾ ਯਾਤਰੀਆਂ ਲਈ ਸਕੈਨਿੰਗ ਲਈ ਸਿਸਟਮ ਰਾਹੀਂ ਭਾਰੀ ਸਾਮਾਨ ਨੂੰ ਚੁੱਕਣ ਅਤੇ ਰੱਖਣ ਸਮੇਂ ਵਧੇਰੇ ਸਹੂਲਤ ਨੂੰ ਯਕੀਨੀ ਬਣਾਉਂਦੀਆਂ ਹਨ।
ਡੀਐੱਮਆਰਸੀ ਨੇ ਕਿਹਾ ਕਿ ਵਰਤਮਾਨ ਵਿੱਚ ਵਿਸ਼ੇਸ਼ ਯਾਤਰੀ-ਅਨੁਕੂਲ ਵਿਸ਼ੇਸ਼ਤਾਵਾਂ ਵਾਲੇ 34 ਅਜਿਹੇ ‘ਐਕਸ-ਬੀਆਈਐੱਸ ਸਿਸਟਮ’ ਬੈਗੇਜ ਸਕੈਨਰ ਪਹਿਲਾਂ ਹੀ ਪੁਰਾਣੇ ਸਟੇਸ਼ਨਾਂ ਦੀ ਥਾਂ ਕਸ਼ਮੀਰੀ ਗੇਟ, ਏਮਜ਼, ਵਿਸ਼ਵਵਿਦਿਆਲਿਆ, ਹੁੱਡਾ ਸਿਟੀ ਸੈਂਟਰ, ਰਾਜੌਰੀ ਗਾਰਡਨ, ਮਯੂਰ ਵਿਹਾਰ ਪੀਐਚ-1, ਨੋਇਡਾ ਸੈਕਟਰ-18, ਪਾਲਮ ਵਿੱਚ ਵੱਡੇ ਸਟੇਸ਼ਨਾਂ ’ਤੇ ਸਥਾਪਤ ਕੀਤੇ ਜਾ ਚੁੱਕੇ ਹਨ। ਹੌਲੀ-ਹੌਲੀ ਸਾਲ ਦੇ ਅੰਤ ਤੱਕ ਸਾਰੇ ਦਿੱਲੀ ਮੈਟਰੋ ਸਟੇਸ਼ਨਾਂ ’ਤੇ ਅਜਿਹੇ 250 ਹੋਰ ਬੈਗੇਜ ਸਕੈਨਰ ਲਗਾਏ ਜਾਣਗੇ। ਇਸ ਮੌਕੇ ਡੀਐੱਮਆਰਸੀ ਨੈਟਵਰਕ ਦੇ ਵੱਖ-ਵੱਖ ਮੈਟਰੋ ਸਟੇਸ਼ਨਾਂ ’ਤੇ ਲਗਪੱਗ 400 ਐਕਸ-ਬੀਆਈਐੱਸ ਮਸ਼ੀਨਾਂ ਸਥਾਪਤ ਹਨ।
ਇਹ ਐਡਵਾਂਸਡ ਬੈਗੇਜ ਸਕੈਨਰ ਵਾਧੂ ਵਿਸ਼ੇਸ਼ਤਾਵਾਂ ਨਾਲ ਫਿੱਟ ਕੀਤੇ ਗਏ ਹਨ, ਜਿਸ ਵਿੱਚ ਤੇਜ਼ ਸਾਮਾਨ ਦੀ ਕਲੀਅਰੈਂਸ, ਵਧੀ ਹੋਈ ਤੇ ਪ੍ਰਭਾਵੀ ਨਿਗਰਾਨੀ, ਝੁਕੇ ਹੋਏ ਇਨਪੁਟ ਤੇ ਆਉਟਪੁੱਟ ਕਨਵੇਅਰ ਅਤੇ ਲਗਾਤਾਰ ਆਡੀਓ-ਵੀਡੀਓ ਨਿਗਰਾਨੀ ਸ਼ਾਮਲ ਹਨ। ਇਹ ਸਕੈਨਰ ਹੁਣ 550 ਬੈਗ ਪ੍ਰਤੀ ਘੰਟਾ ਦੇ ਸਮਰੱਥ ਹੋਣਗੇ ਜੋ ਪਹਿਲਾਂ ਲਗਪੱਗ 350 ਬੈਗ ਪ੍ਰਤੀ ਘੰਟਾ ਹੁੰਦੇ ਸਨ। ਕਨਵੇਅਰ ਬੈਲਟ ਦੀ ਸਪੀਡ 18 ਸੈਂਟੀਮੀਟਰ ਪ੍ਰਤੀ ਸੈਕਿੰਡ ਤੋਂ ਵਧਾ ਕੇ 30 ਸੈਂਟੀਮੀਟਰ ਪ੍ਰਤੀ ਸੈਕਿੰਡ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਦਾ ਮਕਸਦ ਯਾਤਰੀਆਂ ਦੀ ਭਾਰੀ ਭੀੜ ਨੂੰ ਘਟਾਉਣਾ ਹੈ।