ਨਵੀਂ ਦਿੱਲੀ, 12 ਜੁਲਾਈ
ਦਿੱਲੀ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਰਿਕਾਰਡ 207.55 ਮੀਟਰ ਹੋ ਗਿਆ ਹੈ, ਜੋ 1978 ‘ਚ ਹੁਣ ਤੱਕ ਦਰਜ ਕੀਤੇ ਗਏ ਸਭ ਤੋਂ ਉੱਚੇ ਪਾਣੀ ਦੇ 207.49 ਮੀਟਰ ਤੋਂ ਵੱਧ ਹੈ। ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਦੇ ਹੜ੍ਹ-ਨਿਗਰਾਨੀ ਪੋਰਟਲ ਅਨੁਸਾਰ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਦੇ ਪਾਣੀ ਦਾ ਪੱਧਰ 2013 ਤੋਂ ਬਾਅਦ ਪਹਿਲੀ ਵਾਰ ਤੜਕੇ 4 ਵਜੇ 207 ਮੀਟਰ ਪਾਰ ਕਰ ਗਿਆ ਅਤੇ ਸਵੇਰੇ 8 ਵਜੇ ਵਧ ਕੇ 207.25 ਮੀਟਰ ਹੋ ਗਿਆ ਤੇ ਇਸ ਵੇਲੇ 207.71 ਮੀਟਰ ਤੱਕ ਪੁੱਜ ਗਿਆ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਹੰਗਾਮੀ ਮੀਟਿੰਗ ਸੱਦੀ ਤੇ ਕੇਂਦਰ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਦੀ ਮੰਗ ਕੀਤੀ।