ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਦਿੱਲੀ ਵਿੱਚ ਡੇਂਗੂ ਦੇ ਕੇਸਾਂ ਦੀ ਰੋਕਥਾਮ ਲਈ ਕੇਸ਼ਵਪੁਰਮ ਜ਼ੋਨ ਵਿੱਚ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ 208 ਘਰਾਂ ਨੂੰ ਨੋਟਿਸ ਭੇਜੇ ਗਏ ਹਨ। ਨਿਗਮ ਅਧਿਕਾਰੀ ਸਕੂਲਾਂ, ਕਾਲਜਾਂ ਤੇ ਸਰਕਾਰੀ ਇਮਾਰਤਾਂ ਸਮੇਤ ਰਿਹਾਇਸ਼ੀ ਖੇਤਰ ਦੇ ਨਿਰਮਾਣ ਖੇਤਰ ਦੀ ਚੈਕਿੰਗ ਕਰ ਰਹੇ ਹਨ। ਕੇਸ਼ਵਪੁਰਮ ਜ਼ੋਨ ਵਿੱਚ 208 ਘਰਾਂ ਨੂੰ ਹਦਾਇਤਾਂ ਦੀ ਪਾਲਣਾ ਨਾ ਕਰਨ ਲਈ ਨੋਟਿਸ ਭੇਜੇ ਗਏ ਹਨ। ਜ਼ੋਨ ਵਿੱਚ ਸ਼ਕੂਰਪੁਰ, ਸ਼ਾਲੀਮਾਰ ਬਾਗ, ਤ੍ਰਿਨਗਰ, ਵਜ਼ੀਰਪੁਰ, ਅਸ਼ੋਕ ਵਿਹਾਰ, ਹੈਦਰਪੁਰ, ਕੋਹਾਟ ਐਨਕਲੇਵ, ਨਿਮਡੀ ਕਲੋਨੀ, ਕੇਸ਼ਵਪੁਰਮ, ਮਾਡਲ ਟਾਊਨ, ਰਾਣੀ ਬਾਗ, ਸਰਸਵਤੀ ਵਿਹਾਰ, ਪੀਤਮਪੁਰਾ, ਪੱਛਮ ਵਿਹਾਰ ਆਉਂਦੇ ਹਨ। ਜ਼ਿਲ੍ਹਾ ਸਿਹਤ ਅਫ਼ਸਰ ਡਾ: ਪ੍ਰਮੋਦ ਕੁਮਾਰ ਵਰਮਾ ਨੇ ਦੱਸਿਆ ਕਿ ਸਕੂਲਾਂ ਵਿੱਚ ਡੇਂਗੂ ਬਾਰੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ।