ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਮਾਰਚ
ਕੇਜਰੀਵਾਲ ਸਰਕਾਰ ਵੱਲੋਂ ਤੂੜੀ ‘ਤੇ ਬਾਇਓ-ਡੀ-ਕੰਪੋਸਟ ਦੇ ਸਪਰੇਅ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਹਰਿਆਣਾ ਤੇ ਪੰਜਾਬ ਤੋਂ ਸੀਨੀਅਰ ਅਧਿਕਾਰੀਆਂ ਦਾ ਇੱਕ ਵਫ਼ਦ ਅੱਜ ਦਿੱਲੀ ਪਹੁੰਚਿਆ। ਵਿਕਾਸ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦੋਵੇਂ ਰਾਜਾਂ ਦੇ ਪ੍ਰਤੀਨਿਧੀਆਂ ਨੇ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਬਾਇਓ-ਡੀ-ਕੰਪੋਸਰ ਦੇ ਸਪਰੇਅ ਦੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਉਨ੍ਹਾਂ ਵਫ਼ਦ ਨੂੰ ਕਿਹਾ ਕਿ ਹੋਰ ਸੂਬਾ ਸਰਕਾਰਾਂ ਨੂੰ ਵੀ ਪਰਾਲੀ ਲਈ ਕਿਸਾਨਾਂ ਨੂੰ ਮੁਫਤ ਬਾਇਓ ਕੰਪੋਜ਼ਰ ਬਣਾਉਣਾ ਚਾਹੀਦਾ ਹੈ। ਰਾਜ ਸਰਕਾਰਾਂ ਨੂੰ ਬਾਇਓ-ਕੰਪੋਜ਼ੀਟਰ ਹੱਲ ਤਿਆਰ ਕਰਨ ਤੇ ਹਰ ਜ਼ਿਲ੍ਹੇ ਵਿਚ ਇਕ ਕੇਂਦਰ ਸਥਾਪਤ ਕਰਨ ਲਈ ਕੇਂਦਰੀ ਪ੍ਰਬੰਧ ਕਰਨੇ ਪੈਣਗੇ। ਉਮੀਦ ਹੈ ਕਿ ਸਾਰੀਆਂ ਰਾਜ ਸਰਕਾਰਾਂ ਇਕੱਠੇ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਸਕਾਰਾਤਮਕ ਪਹਿਲਕਦਮ ਕਰਨਗੀਆਂ। ਵਫ਼ਦ ਨਾਲ ਇੱਕ ਮੀਟਿੰਗ ਵਿੱਚ ਇਸ ਬਾਰੇ ਵਿਚਾਰ ਵਟਾਂਦਰੇ ਕੀਤੇ ਅਤੇ ਬਾਇਓ-ਡੀ-ਕੰਪੋਸਟ ਦੇ ਪ੍ਰਭਾਵਾਂ ਬਾਰੇ ਜਾਣੂ ਕੀਤਾ ਗਿਆ।