ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਪਰੈਲ
ਕੋਵਿਡ-19 ਮਾਮਲਿਆਂ ਵਿੱਚ ਵਾਧੇ ਕਾਰਨ ਕੌਮੀ ਰਾਜਧਾਨੀ ਵਿੱਚ ਆਕਸੀਜਨ ਦੀ ਭਾਰੀ ਘਾਟ ਦੇ ਵਿਚਕਾਰ ਦਿੱਲੀ ਪੁਲੀਸ ਨੇ ਗੁਰੂ ਤੇਗ ਬਹਾਦਰ ਹਸਪਤਾਲ (ਜੀਟੀਬੀਐੱਚ) ਵਿੱਚ ਤੇਜ਼ੀ ਨਾਲ ਦੋ ਆਕਸੀਜਨ ਟੈਂਕਰਾਂ ਨੂੰ ਹਸਪਤਾਲ ਲਿਜਾ ਕੇ ਇੱਕ ਵੱਡੇ ਸੰਕਟ ਤੋਂ ਬਚਾਅ ਕੀਤਾ। ਮਰੀਜ਼ ਵਿਕਰਮ ਸਿੰਘ ਨੇ ਪੁਲੀਸ ਸਹਾਇਤਾ ਦੀ ਮੰਗ ਕੀਤੀ ਸੀ। ਡਿਪਟੀ ਕਮਿਸ਼ਨਰ ਪੁਲੀਸ, ਸ਼ਾਹਦਾਰਾ ਨੇ ਤੁਰੰਤ ਗਾਜ਼ੀਆਬਾਦ ਦੇ ਡੀਆਈਜੀ ਪੁਲੀਸ ਤੇ ਐੱਸਪੀ ਦਿਹਾਤੀ ਨਾਲ ਸੰਪਰਕ ਕਰਕੇ ਪੁਲੀਸ ਦੀ ਸਹਾਇਤਾ ਨਾਲ ਤੁਰੰਤ ਆਵਾਜਾਈ ਲਈ ਤਾਲਮੇਲ ਸ਼ੁਰੂ ਕੀਤਾ। ਇੱਕ ਟੀਮ ਨੂੰ ਜੀਟੀਬੀ ਐਨਕਲੇਵ ਪੁਲੀਸ ਸਟੇਸ਼ਨ ਤੋਂ ਰਵਾਨਾ ਕੀਤਾ ਸੀ, ਜੋ ਯੂਪੀ ਪੁਲੀਸ ਦੀ ਟੀਮ ਨੂੰ ਮਿਲੀ, ਟੀਮ ਨੇ ਟੈਂਕਰ ਅਖੀਰ ਵਿੱਚ ਇੱਕ ‘ਹਰੇ ਕੋਰੀਡੋਰ’ ਦੁਆਰਾ ਭੇਜਣ ਦੇ ਇੱਕ ਘੰਟੇ ਦੇ ਅੰਦਰ ਜੀਟੀਬੀਐੱਚ ਪਹੁੰਚਾਅ ਦਿੱਤਾ। ਹਸਪਤਾਲ ਪ੍ਰਸ਼ਾਸਨ ਨੇ ਡੀਸੀਪੀ ਸ਼ਾਹਦਰਾ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।