ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੂਨ
ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਬਿਜਲੀ ਕੱਟ ਕਾਰਨ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਕੋਈ ਉਡਾਣ ਪ੍ਰਭਾਵਿਤ ਨਹੀਂ ਹੋਈ। ਇਸ ਦੌਰਾਨ ਅਜਿਹੇ ਅਣਸੁਖਾਵੇਂ ਹਾਲਤ ਬਣੇ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੋਮਵਾਰ ਦੁਪਹਿਰ ਨੂੰ ਕਈ ਮਿੰਟਾਂ ਤੱਕ ਬਿਜਲੀ ਦੀ ਰੁਕਾਵਟ ਆਈ ਜਿਸ ਨਾਲ ਸਮਾਨ ਇਕੱਠਾ ਕਰਨ, ਏਅਰ ਕੰਡੀਸ਼ਨਰ ਅਤੇ ਈ-ਗੇਟਾਂ ’ਚੋਂ ਦਾਖਲੇ ਵਰਗੀਆਂ ਸੇਵਾਵਾਂ ਵਿੱਚ ਵਿਘਨ ਪਿਆ। ਦਿੱਲੀ ਕੌਮਾਂਤਰੀ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ, ‘‘ਦਿੱਲੀ ਟਰਾਂਸਕੋ ਲਿਮਿਟੇਡ (ਡੀਟੀਐੱਲ) ਗਰਿੱਡ ਤੋਂ ਵੋਲਟੇਜ ਘਟਣ ਕਾਰਨ ਸਾਰੇ ਟਰਮੀਨਲ ਪ੍ਰਭਾਵਿਤ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਕੋਈ ਵੀ ਉਡਾਣ ਪ੍ਰਭਾਵਿਤ ਨਹੀਂ ਹੋਈ।