ਨਵੀਂ ਦਿੱਲੀ, 30 ਅਪਰੈਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਅਪੀਲ ਕੀਤੀ ਕਿ 18 ਤੋਂ 44 ਉਮਰ ਵਰਗ ਦੇ ਲੋਕ 1 ਮਈ ਤੋਂ ਕਰੋਨਾ ਟੀਕਾਕਰਨ ਕੇਂਦਰਾਂ ਦੇ ਬਾਹਰ ਕਤਾਰਾਂ ਨਾ ਲਾਉਣ। ਉਨ੍ਹਾਂ ਸਪਸ਼ਟ ਕੀਤਾ ਕਿ 1 ਮਈ ਤੋਂ ਸ਼ੁਰੂ ਹੋ ਰਹੇ ਟੀਕਾਕਰਨ ਦੇ ਤੀਜੇ ਗੇੜ ਲਈ ਅਜੇ ਤੱਕ ਉਨ੍ਹਾਂ ਕੋਲ ਵੈਕਸੀਨ ਦੀਆਂ ਖੁਰਾਕਾਂ ਨਹੀਂ ਪੁੱਜੀਆਂ। ਕੇਜਰੀਵਾਲ ਨੇ ਦੱਸਿਆ ਕਿ ਅਗਲੇ ਇਕ ਦੋ ਦਿਨਾਂ ਵਿੱਚ 18-44 ਉਮਰ ਵਰਗ ਦੇ ਟੀਕਾਕਰਨ ਲਈ ਕੋਵੀਸ਼ੀਲਡ ਦੀਆਂ 3 ਲੱਖ ਦੇ ਕਰੀਬ ਡੋਜ਼ ਮਿਲ ਜਾਣਗੀਆਂ।-ਪੀਟੀਆਈ