ਨਵੀਂ ਦਿੱਲੀ, 3 ਅਗਸਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਪਬਲਿਕ ਟਰਾਂਸਪੋਰਟ ਸੁਵਿਧਾ ਵਿੱਚ ਸੁਧਾਰ ਦੇ ਉਦੇਸ਼ ਨਾਲ ‘ਐਪ’ ਆਧਾਰਿਤ ਬੱਸ ਯੋਜਨਾ ਸ਼ੁਰੂ ਕਰਨ ਦੀ ਤਜਵੀਜ਼ ’ਤੇ ਜਨਤਾ ਦੀ ਰਾਇ ਲਵੇਗੀ। ਇਸ ਸਬੰਧੀ ਮੁੱਖ ਮੰਤਰੀ ਨੇ ਟਰਾਂਪੋਰਟ ਵਿਭਾਗ ਨਾਲ ਇਕ ਮੀਟਿੰਗ ਕੀਤੀ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ, ‘‘ਦਿੱਲੀ ਵਿੱਚ ਮੌਜੂਦਾ ਬੱਸਾਂ ਦੇ ਬੇੜੇ ਦੀ ਸਫ਼ਲਤਾਪੂਰਵਕ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇ? ਸਾਨੂੰ ਹੋਰ ਕਿੰਨੀ ਬੱਸਾਂ ਦੀ ਲੋੜ ਹੈ? ਟਰਾਂਸਪੋਰਟ ਦੇ ਸਾਰੇ ਸਾਧਨਾਂ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾਵੇ? ਅੱਜ ਮੈਂ ਇਸ ਸਬੰਧੀ ਟਰਾਂਸਪੋਰਟ ਵਿਭਾਗ ਨਾਲ ਚਰਚਾ ਕੀਤੀ’’। ਇਸ ਦੌਰਾਨ ਉਨ੍ਹਾਂ ਲਿਖਿਆ, ‘‘ਅਸੀਂ ਪ੍ਰੀਮੀਅਮ ਬੱਸ ਸੇਵਾ ਮੁਹੱਈਆ ਕਰਵਾਉਣਾ ਚਾਹੁੰਦੇ ਹਾਂ ਤਾਂ ਕਿ ਲੋਕ ਆਪਣੇ ਨਿੱਜੀ ਵਾਹਨਾਂ ਨੂੰ ਛੱਡ ਕੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਲੱਗ ਜਾਣ’’। -ਪੀਟੀਆਈ