ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਕਤੂਬਰ
ਰੇਲਵੇ ਵੱਲੋਂ ਦਿੱਲੀ ਦੇ 3 ਰੇਲਵੇ ਸਟੇਸ਼ਨਾਂ ਆਨੰਦ ਵਿਹਾਰ ਸਟੇਸ਼ਨ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਨਿਜ਼ਾਮੂਦੀਨ ਸਟੇਸ਼ਨ ਨੂੰ ਸਰਕਾਰੀ ਤੇ ਨਿਜੀ ਭਾਈਵਾਲ (ਪੀਪੀਪੀ) ਨਾਲ ਮੁੜ ਵਿਕਸਤ ਕੀਤਾ ਜਾਵੇਗਾ ਤੇ ਇਨ੍ਹਾਂ ਸਟੇਸ਼ਨਾਂ ਉਪਰ ਕਈ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ। ਰੇਲਵੇ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ਹਾਲਾਂਕਿ, ਜਦੋਂ ਕਿ ਜ਼ਿਆਦਾਤਰ ਸਟੇਸ਼ਨਾਂ ਨੂੰ ਈਪੀਸੀ ਮਾਡਲ ਵਿੱਚ ਵਿਕਸਤ ਕੀਤਾ ਜਾ ਰਿਹਾ ਹੈ, ਉੱਥੇ ਕੁਝ ਨੂੰ ਪੀਪੀਪੀ ਮਾਡਲ ਵਿੱਚ ਮੁੜ ਵਿਕਸਤ ਕਰਨ ਲਈ ਵੀ ਚੁਣਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਸਟੇਸ਼ਨਾਂ ਨੂੰ ਪੀਪੀਪੀ ਮੋਡ ਵਿੱਚ ਮੁੜ ਵਿਕਸਤ ਕੀਤਾ ਜਾਣਾ ਹੈ ਤੇ ਜਿਸ ਲਈ ਰੀਅਲ ਅਸਟੇਟ ਖਿਡਾਰੀਆਂ ਨੂੰ ਸੱਦਾ ਦਿੰਦੇ ਹੋਏ 12,000 ਕਰੋੜ ਰੁਪਏ ਦੇ ਟੈਂਡਰ ਜਾਰੀ ਕੀਤੇ ਜਾਣਗੇ।