ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਸਿੰਗਲ ਵਿੰਡੋ ਸਹੂਲਤ ਦੇ ਤਹਿਤ ਇਲੈਕਟ੍ਰਿਕ ਵਾਹਨਾਂ ਲਈ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ 1,000 ਚਾਰਜਿੰਗ ਪੁਆਇੰਟ ਸਥਾਪਤ ਕੀਤੇ ਹਨ। ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਅਜਿਹੇ 18,000 ਪੁਆਇੰਟ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਨਵੰਬਰ 2021 ਵਿੱਚ ਦਿੱਲੀ ਵਿੱਚ ਨਿੱਜੀ ਤੇ ਅਰਧ-ਜਨਤਕ ਸਥਾਨਾਂ ਵਿੱਚ ਈਵੀ ਚਾਰਜਰਾਂ ਦੀ ਸਥਾਪਨਾ ਲਈ ਇੱਕ ਸਿੰਗਲ ਵਿੰਡੋ ਸਹੂਲਤ ਸਥਾਪਤ ਕੀਤੀ ਸੀ ਜਿਸ ਵਿੱਚ ਰਿਹਾਇਸ਼ੀ ਥਾਵਾਂ ਜਿਵੇਂ ਅਪਾਰਟਮੈਂਟ ਅਤੇ ਹਾਊਸਿੰਗ ਸੁਸਾਇਟੀਆਂ, ਹਸਪਤਾਲਾਂ ਵਰਗੀਆਂ ਸੰਸਥਾਗਤ ਇਮਾਰਤਾਂ, ਦੁਕਾਨਾਂ, ਮਾਲ ਤੇ ਕਿਰਾਨਾ ਸਟੋਰਾਂ ਵਰਗੀਆਂ ਵਪਾਰਕ ਥਾਵਾਂ ਸ਼ਾਮਲ ਹਨ। -ਪੱਤਰ ਪ੍ਰੇਰਕ