ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਕਤੂਬਰ
ਸੰਤ ਨਿਰੰਕਾਰੀ ਅਧਿਆਤਮਕ ਸਥਾਨ ਸਮਾਲਖਾ, ਹਰਿਆਣਾ ਵਿਚ 75ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 16 ਤੋਂ 20 ਨਵੰਬਰ 2022 ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਸ਼ਰਧਾਲੂ ਸ਼ਾਮਲ ਹੋ ਕੇ ਮਾਤਾ ਸੁਦੀਕਸ਼ਾ ਦੇ ਪ੍ਰਵਚਨਾਂ ਨੂੰ ਸ਼ਰਵਣ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਕੇਵਲ ਆਨਲਾਈਨ ਮਾਧਿਅਮ ਰਾਹੀਂ ਹੀ ਸੰਗਤ ਨੇ ਸੰਤ ਸਮਾਗਮਾਂ ਦਾ ਆਨੰਦ ਪ੍ਰਾਪਤ ਕੀਤਾ ਸੀ। ਸਮਾਗਮ ਕੰਪਲੈਕਸ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ। ਪੰਜਾਬ, ਦਿੱਲੀ ਅਤੇ ਐੱਨਸੀਆਰ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਸੰਤ ਪਹੁੰਚ ਕੇ ਇਨ੍ਹਾਂ ਸਾਰੀਆਂ ਸੇਵਾਵਾਂ ਵਿੱਚ ਯੋਗਦਾਨ ਪਾ ਰਹੇ ਹਨ। ਸਮਾਗਮ ਦੀਆਂ ਤਿਆਰੀਆਂ ਤਹਿਤ ਮੈਦਾਨਾਂ ਦੀ ਸਫ਼ਾਈ, ਟਰੈਕਟਰ ਦੀ ਸੇਵਾ, ਮਿਸਤਰੀ ਦੀ ਸੇਵਾ, ਲੰਗਰ ਦੀ ਸੇਵਾ ਸਣੇ ਹੋਰ ਸੇਵਾਵਾਂ ਲਈ ਵੱਡੀ ਗਿਣਤੀ ਸ਼ਰਧਾਲੂ ਪੁੱਜੇ ਹੋਏ ਹਨ।
ਪ੍ਰਬੰਧਕਾਂ ਅਨੁਸਾਰ ਇਸ ਮੌਕੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਇੱਕ ਨਵੀਂ ਊਰਜਾ ਅਤੇ ਉਤਸ਼ਾਹ ਦੇਖਿਆ ਜਾ ਸਕਦਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਅੱਜ ਦਾ ਨੌਜਵਾਨ ਦੌੜ-ਭੱਜ ਭਰੀ ਜ਼ਿੰਦਗੀ ਵਿੱਚ ਰੁੱਝਿਆ ਹੋਇਆ ਹੈ ਅਤੇ ਨਿਰੰਕਾਰੀ ਮਿਸ਼ਨ ਨੌਜਵਾਨਾਂ ਨੂੰ ਅਧਿਆਤਮਕਤਾ ਨਾਲ ਜੋੜ ਰਿਹਾ ਹੈ ਤਾਂ ਕਿ ਮਨ ਨੂੰ ਸ਼ਾਂਤੀ ਮਿਲ ਸਕੇ।