ਨਵੀਂ ਦਿੱਲੀ, 31 ਅਗਸਤ
ਰਾਸ਼ਟਰੀ ਰਾਜਧਾਨੀ ‘ਚ ਹੁਣ ਵੀਰਵਾਰ ਤੋਂ ਦਿੱਲੀ ਸਰਕਾਰ ਦੇ 300 ਤੋਂ ਵੱਧ ਵਿਕਰੀ ਕੇਂਦਰ ਨਿੱਜੀ ਸ਼ਰਾਬ ਦੇ ਠੇਕਿਆਂ ਦੀ ਥਾਂ ਲੈਣਗੇ। ਆਬਕਾਰੀ ਨੀਤੀ 2021-22 ਦੀ ਬਜਾਏ ਹੁਣ ਪੁਰਾਣੀ ਪ੍ਰਣਾਲੀ ਨੂੰ ਬਹਾਲ ਕੀਤਾ ਜਾ ਰਿਹਾ ਹੈ ਅਤੇ ਇਹ ਬਦਲਾਅ ਵੀਰਵਾਰ ਤੋਂ ਲਾਗੂ ਹੋ ਜਾਵੇਗਾ। ਦਿੱਲੀ ਵਿੱਚ ਇਸ ਸਮੇਂ 250 ਨਿੱਜੀ ਸ਼ਰਾਬ ਠੇਕੇ ਹਨ, ਜਿਨ੍ਹਾਂ ਨੂੰ ਹੁਣ ਵਾਪਸ ਲਈ ਗਈ ਆਬਕਾਰੀ ਨੀਤੀ 2021-22 ਦੇ ਤਹਿਤ ਲਾਇਸੈਂਸ ਦਿੱਤੇ ਗਏ ਸਨ। ਆਬਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਹੋਰ ਠੇਕੇ ਖੁੱਲ੍ਹਣ ਨਾਲ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਸ਼ਰਾਬ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ।