ਪੱਤਰ ਪ੍ਰੇਰਕ
ਫਰੀਦਾਬਾਦ, 4 ਦਸੰਬਰ
ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਵੱਲੋਂ ਅੱਜ ਸਪੋਰਟਸ ਕੰਪਲੈਕਸ ਸੈਕਟਰ-12 ਵਿੱਚ ਸੂਬਾ ਪੱਧਰੀ ਖੇਡ ਮੁਕਾਬਲਿਆਂ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦ੍ਰਿੜਤਾ ਸਫਲਤਾ ਦਾ ਮੂਲ ਮੰਤਰ ਹੈ। ਖਿਡਾਰੀਆਂ ਦਾ ਆਪਣਾ ਇਰਾਦਾ ਹੈ ਅਤੇ ਆਪਣੇ ਦ੍ਰਿੜ ਇਰਾਦੇ ਅਨੁਸਾਰ ਹੀ ਖਿਡਾਰੀ ਟੀਚੇ ਨੂੰ ਪੂਰਾ ਕਰ ਕੇ ਦੇਸ਼, ਸੂਬੇ, ਜ਼ਿਲ੍ਹੇ ਅਤੇ ਪਰਿਵਾਰ ਦਾ ਨਾਂ ਰੌਸ਼ਨ ਕਰਨਗੇ। ਖੇਲ ਮਹਾਕੁੰਭ ਵਿੱਚ ਫਰੀਦਾਬਾਦ ਜ਼ਿਲ੍ਹੇ ਵਿੱਚ ਅਥਲੈਟਿਕਸ, ਤਲਵਾਰਬਾਜ਼ੀ ਅਤੇ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ ਅੱਜ ਲੜਕਿਆਂ ਦੀ 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਤੁਸ਼ਾਰ (ਰਿਵਾੜੀ), ਦੂਜਾ ਸਥਾਨ ਅਨਿਲ (ਮਹਿੰਦਰਗੜ੍ਹ) ਅਤੇ ਤੀਜਾ ਸਥਾਨ ਨਵਦੀਪ (ਜੀਂਦ) ਨੇ ਪ੍ਰਾਪਤ ਕੀਤਾ। ਉੱਥੇ ਹੀ ਲੜਕੀਆਂ ਦੀ 800 ਮੀਟਰ ਦੌੜ ਵਿੱਚ ਮੀਨਾ (ਭਿਵਾਨੀ) ਨੇ ਪਹਿਲਾ, ਛੋਟੀ (ਹਿਸਾਰ) ਨੇ ਦੂਜਾ ਤੇ ਹਨੀ ਮਲਿਕ ਨੇ ਤੀਜਾ ਸਥਾਨ ਹਾਸਲ ਕੀਤਾ।