ਨਵੀਂ ਦਿੱਲੀ, 1 ਜਨਵਰੀ
ਪਿਛਲੇ ਕੁਝ ਦਿਨਾਂ ਤੋਂ ਇਥੇ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਰਹੀਆਂ ਮਹਿਲਾਵਾਂ ਲਈ ਇਕ ਸਮਾਜ ਸੇਵੀ ਸੰਸਥਾ ਵੱਲੋਂ ਪਖਾਨਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਹੋ ਸਕਣ। ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੌਰਾਨ ਕਈ ਮਹਿਲਾਵਾਂ ਨੂੰ ਪਖਾਨਿਆਂ ਦੀ ਸੁਵਿਧਾ ਨਾ ਹੋਣ ਕਾਰਨ ਵਾਪਸ ਘਰ ਪਰਤਣਿਆਂ ਪਿਆ ਹੈ। ਸਫ਼ਾਈ ਦੇ ਖੇਤਰ ਵਿੱਚ ਕੰਮ ਕਰ ਰਹੇ ਗੈਰ ਸਰਕਾਰੀ ਸੰਗਠਨ ਬੇਸਿਕਸ਼ਿਟ ਦੇ ਸੰਸਥਾਪਕ ਅਸ਼ਵਨੀ ਅਗਰਵਾਲ ਨੇ ਕਿਹਾ, ‘‘ਇਹ ਪਹਿਲੀ ਵਾਰ ਹੋਇਆ ਹੈ ਕਿ ਅਸੀਂ ਪ੍ਰਦਰਸ਼ਨ ਸਥਾਨ ’ਤੇ ਇਕ ਪ੍ਰਯੋਜਨਾ ਚਲਾ ਰਹੇ ਹਾਂ। ਕਿਸੇ ਨੇ ਮੈਨੂੰ ਇਥੋਂ ਦੀ ਸੜਕ ਦੀ ਤਸਵੀਰ ਭੇਜੀ ਸੀ, ਜਿਸ ਵਿੱਚ ਕੂੜਾ ਦਿਖਾਈ ਦੇ ਰਿਹਾ ਸੀ। ਇਸ ਲਈ ਅਸੀਂ ਸੋਚਿਆ ਕਿ ਅਸੀਂ ਸੋਚਿਆ ਕਿ ਅਸੀਂ ਇਥੇ ਆਈਏ ਤੇ ਕੁਝ ਕਰੀਏ।’’ ਉਨ੍ਹਾਂ ਨੇ ਕਿਹਾ ਕਿ ਹਰ ਪਖਾਨੇ ਵਿੱਚ 10 ਫੁੱਟ ਡੂੰਘਾ ਟੋਇਆ ਹੋਵੇਗਾ ਤੇ ਬੁਦਬੂ ਨੂੰ ਹਟਾਉਣ ਲਈ ਲਕੜੀ ਦਾ ਬੁਰਾਦਾ ਅਤੇ ਚਾਰਕੋਟ ਦਾ ਇਸਤੇਮਾਲ ਕੀਤਾ ਜਾਵੇਗਾ। -ਪੀਟੀਆਈ