ਨਵੀਂ ਦਿੱਲੀ:
ਸ਼ਹਿਰ ਨੂੰ ਹਰਿਆਵਲ ਭਰਿਆ ਬਣਾਉਣ ਅਤੇ ਵਾਤਾਵਰਨ ਸਬੰਧੀ ਮੁੱਦਿਆਂ ਬਾਰੇ ਜਾਗਰੂਕ ਕਰਨ ਲਈ ਕੌਮੀ ਰਾਜਧਾਨੀ ਵਿੱਚ ਇੱਕ ਦੌੜ ਕਰਵਾਈ ਗਈ। ਇਸ ਵਿੱਚ ਕਰੀਬ ਹਜ਼ਾਰ ਨੌਜਵਾਨਾਂ ਨੇ ਹਿੱਸਾ ਲਿਆ। ਗਰੀਨ ਹਾਰਟਫੁਲਨੇਸ ਸੰਸਥਾ ਨੇ ਐਤਵਾਰ ਨੁੰ ਇੰਡੀਆ ਹੈਬੀਟੇਟ ਸੈਂਟਰ ਤੋਂ ਸ਼ੁਰੂ ਹੋ ਕੇ ਤਿੰਨ ਸ਼੍ਰੇਣੀਆਂ 10 ਕਿੱਲੋਮੀਟਰ, ਪੰਜ ਕਿੱਲੋਮੀਟਰ ਅਤੇ ਤਿੰਨ ਕਿੱਲੋਮੀਟਰ ਦੀ ਦੂਰੀ ਦੀਆਂ ਇਹ ਦੌੜਾਂ ਕਰਵਾਈਆਂ। ਸਹਿਜ ਇੰਟਰਨੈਸ਼ਨਲ ਸਕੂਲ, ਚਿਲਡਰਨ ਅਕਾਡਮੀ, ਆਈਐੱਮਐੱਸ ਅਤੇ ਸੱਤਿਅਮ ਫੈਸ਼ਨ ਇੰਸਟੀਚਿਊਟ ਦੇ ਵਿਦਿਆਰਥੀਆ ਨੇ ਇਸ ਦੌੜ ਵਿੱਚ ਹਿੱਸਾ ਲਿਆ। ਦੌੜ ਦਾ ਮਕਸਦ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਸੀ। ਸੱਤਿਅਮ ਫੈਸ਼ਨ ਸੰਸਥਾ ਵੱਲੋਂ ਇਹ ਦੌੜ ਕਰਵਾਈ ਗਈ ਸੀ। ਇਸ ਵਿੱਚ ਯੂਕੋ ਬੈਂਕ, ਐਗਰੀਕਲਚਰਲ ਇੰਸੋਰੈਂਸ਼ ਕੰਪਨੀ ਆਫ ਇੰਡੀਆ ਅਤੇ ਆਈਐੱਮਐੱਸ ਗਰੁੱਪ ਆਫ ਇੰਸਟੀਚਿਊਟ ਨੇ ਯੋਗਦਾਨ ਪਾਇਆ। -ਪੀਟੀਆਈ