ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਗਸਤ
ਭਾਰੀ ਆਵਾਜਾਈ ਕਾਰਨ ਰੱਖੜੀ ਦੇ ਦਿਨ ਦਿੱਲੀ ਦੀਆਂ ਸੜਕਾਂ ਜਾਮ ਹੋਈਆਂ। ਇਸ ਦੌਰਾਨ ਮੀਂਹ ਕਾਰਨ ਮਿੰਟੋ ਬ੍ਰਿਜ, ਰਾਜਘਾਟ, ਕਨਾਟ ਪਲੇਸ ਤੇ ਆਈਟੀਓ ’ਤੇ ਆਵਾਜਾਈ ਪ੍ਰਭਾਵਿਤ ਹੋਈ। ਇਸ ਦੌਰਾਨ ਰੱਖੜੀ ਤਿਉਹਾਰ ਦੇ ਕਾਰਨ ਕਈ ਹਿੱਸਿਆਂ ਵਿੱਚ ਟਰੈਫਿਕ ਜਾਮ ਸਨ। ਦਿੱਲੀ-ਨੋਇਡਾ ਲਿੰਕ ਰੋਡ, ਵਿਕਾਸ ਮਾਰਗ, ਅਨੰਦ ਵਿਹਾਰ, ਨਜਫਗੜ੍ਹ ਰੋਡ ਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਭਾਰੀ ਟਰੈਫਿਕ ਦੇਖਣ ਨੂੰ ਮਿਲੀ ਕਿਉਂਕਿ ਲੋਕ ਤਿਉਹਾਰ ’ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਵੱਡੀ ਗਿਣਤੀ ਵਿੱਚ ਬਾਹਰ ਆਏ ਸਨ।
ਰਾਸ਼ਟਰੀ ਰਾਜਧਾਨੀ ਵਿੱਚ ਕਈ ਥਾਵਾਂ ’ਤੇ ਪਾਣੀ ਭਰਨ ਕਾਰਨ ਭਾਰੀ ਪ੍ਰੇਸ਼ਾਨੀ ਹੋਈ। ਮੀਂਹ ਨੇ ਦਿੱਲੀ ਦੇ ਲੋਕਾਂ ਅਤੇ ਰੱਖੜੀ ਦੇ ਤਿਉਹਾਰ ਨੂੰ ਗਰਮੀ ਤੋਂ ਬਹੁਤ ਲੋੜੀਂਦੀ ਰਾਹਤ ਦਿੱਤੀ ਪਰ ਸ਼ਹਿਰ ਤੇ ਇਸਦੇ ਆਲੇ ਦੁਆਲੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਐਤਵਾਰ ਨੂੰ ਵੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ। ਦਿੱਲੀ ਨੇ ਸ਼ਨੀਵਾਰ ਨੂੰ ਘੱਟੋ ਘੱਟ 13 ਸਾਲਾਂ ਵਿੱਚ ਅਗਸਤ (139 ਮਿਲੀਮੀਟਰ) ਲਈ ਸਭ ਤੋਂ ਵੱਧ ਇੱਕ ਦਿਨ ਦੀ ਬਾਰਿਸ਼ ਦਰਜ ਕੀਤੀ ਜਿਸਦੇ ਨਤੀਜੇ ਵਜੋਂ ਸ਼ਹਿਰ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਭਾਰੀ ਪਾਣੀ ਭਰ ਗਿਆ ਅਤੇ ਟਰੈਫਿਕ ਜਾਮ ਹੋ ਗਿਆ ਸੀ ਆਈਐਮਡੀ ਨੇ ਐਤਵਾਰ ਨੂੰ ਕੌਮੀ ਰਾਜਧਾਨੀ ਲਈ ਪੀਲੀ ਚਿਤਾਵਨੀ ਜਾਰੀ ਕੀਤੀ ਸੀ ਅਤੇ ਦਿਨ ਲਈ ਖਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਸੀ।