ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਗਸਤ
ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਦਿੱਲੀ ਵਿੱਚ ਇਲੈਕਟ੍ਰੌਨਿਕਸ ਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕੇਂਦਰੀ ਮੰਤਰੀ ਨਾਲ ਪੰਜਾਬ ਨੂੰ ਦੇਸ਼ ਦਾ ਉੱਭਰਦਾ ਆਈ.ਟੀ. ਹੱਬ ਬਣਾਉਣ ਲਈ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਸ੍ਰੀ ਸਾਹਨੀ ਨੇ ਕਿਹਾ ਕਿ ਮੰਤਰਾਲੇ ਨੂੰ ਲਾਗੂ ਆਰਥਿਕ ਸਬਸਿਡੀ/ਵਿੱਤੀ ਪ੍ਰੋਤਸਾਹਨ ਦੇ ਨਾਲ ਪੰਜਾਬ ਰਾਜ ਵਿੱਚ ਆਪਣਾ ਪ੍ਰਸਤਾਵਿਤ ਡੇਟਾ ਸੈਂਟਰ ਆਰਥਿਕ ਜ਼ੋਨ ਜਾਂ ਡੇਟਾ ਸੈਂਟਰ ਪਾਰਕ ਅਲਾਟ ਕਰਨਾ ਚਾਹੀਦਾ ਹੈ। ਉਨ੍ਹਾਂ ਮੋਹਾਲੀ ਵਿੱਚ ਸੈਮੀ-ਕੰਡਕਟਰ ਲੈਬਾਰਟਰੀ ਨੂੰ ਅਪਗ੍ਰੇਡ ਕਰਨ ਅਤੇ ਸਸ਼ਕਤੀਕਰਨ ਦਾ ਮੁੱਦਾ ਵੀ ਉਠਾਇਆ। ਸ੍ਰੀ ਵੈਸ਼ਨਵ ਨੇ ਸਾਰੀਆਂ ਤਜਵੀਜ਼ਾਂ ’ਤੇ ਵਿਚਾਰ ਕਰਨ ਲਈ ਸਹਿਮਤੀ ਦਿੱਤੀ।