ਨਵੀਂ ਦਿੱਲੀ, 13 ਦਸੰਬਰ
ਇਥੇ ਜੰਤਰ ਮੰਤਰ ’ਤੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਸੰਸਦ ਦਾ ਸਰਦ ਰੁੱਤ ਇਜਲਾਸ ਸੱਦਣ ਦੀ ਮੰਗ ਨੂੰ ਲੈ ਕੇ ਪੰਜਾਬ ਨਾਲ ਸਬੰਧਤ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਲਾਏ ਧਰਨੇ ਵਿੱਚ ਅੱਜ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਵੀ ਸ਼ਾਮਲ ਹੋ ਗਏ। ਥਰੂਰ ਨੇ ਇਕ ਟਵੀਟ ’ਚ ਧਰਨੇ ’ਚ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ। ਜੰਤਰ ਮੰਤਰ ’ਤੇ 7 ਦਸੰਬਰ ਤੋਂ ਜਾਰੀ ਧਰਨੇ ’ਚ ਹੁਣ ਤੱਕ ਕਈ ਹੋਰਨਾਂ ਪਾਰਟੀਆਂ ਦੇ ਵਿਧਾਇਕ ਤੇ ਆਗੂ ਵੀ ਸ਼ਾਮਲ ਹੋ ਚੁੱਕੇ ਹਨ। -ਏਜੰਸੀ