ਨਵੀਂ ਦਿੱਲੀ, 7 ਜੂਨ
ਦਿੱਲੀ ਵਿਚ ਕਰੋਨਾ ਦੇ ਕੇਸ ਘਟਣ ਕਾਰਨ ਲੌਕਡਾਊਨ ਵਿਚ ਢਿੱਲ ਅੱਜ ਤੋਂ ਸ਼ੁਰੂ ਹੋ ਗਈ ਹੈ। ਇਥੋਂ ਦੀਆਂ ਦੁਕਾਨਾਂ ਤੇ ਮੌਲ ਔਡ ਈਵਨ ਆਧਾਰ ’ਤੇ ਅੱਜ ਤੋਂ ਖੁੱਲ੍ਹ ਗਏ ਹਨ ਤੇ ਦੁਕਾਨਦਾਰਾਂ ਵਲੋਂ ਦੱਸਿਆ ਗਿਆ ਹੈ ਕਿ ਉਹ ਦੁਕਾਨਾਂ ’ਤੇ ਕੰਮ ਕਰ ਰਹੇ ਕਾਮਿਆਂ ਦਾ ਟੀਕਾਕਰਨ ਕਰਵਾ ਰਹੇ ਹਨ ਤੇ ਜ਼ਿਆਦਾਤਰ ਕਾਮਿਆਂ ਦਾ ਟੀਕਾਕਰਨ ਹੋ ਚੁੱਕਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਨਿਯਮਾਂ ਦਾ ਪਾਲਣ ਕਰਨ।