ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਦਸੰਬਰ
ਸਿੰੰਘੂ ਬਾਰਡਰ ਦੇ ਧਰਨੇ ਵਿੱਚ ਗੁਰਦਾਸਪੁਰ ਦੇ ਬਟਾਲਾ ਤਹਿਸੀਲ ਵਿੱਚ ਨਿੱਕੇ ਘੁੰਮਣ ਦੇ ਬਾਬਾ ਹਜ਼ਾਰਾ ਸਿੰਘ ਦੇ ਸਥਾਨ ਤੋਂ ਆਈ ਸੰਗਤ ਵੱਲੋਂ ਧਰਨੇ ਵਿੱਚ ਆਏ ਲੋਕਾਂ ਨੂੰ ਲੰਗਰ ਛੇਤੀ ਤਿਆਰ ਕਰਕੇ ਦੇਣ ਲਈ ਭਾਫ਼ ਵਾਲੀ ਭੱਠੀ ਲਾਈ ਗਈ ਹੈ। ਇਕ ਸੇਵਾਦਾਰ ਨੇ ਦੱਸਿਆ ਕਿ ਇਹ ਭੱਠੀ ਭਾਫ਼ ਨਾਲ ਚੱਲਦੀ ਹੈ ਤੇ ਸਬਜ਼ੀ ਘੱਟ ਸਮੇਂ ਵਿੱਚ ਬਣਦੀ ਹੈ ਤੇ ਪੌਸ਼ਟਿਕ ਤੱਤ ਵੀ ਖ਼ਰਾਬ ਨਹੀਂ ਹੁੰਦੇ।
ਲਗਪਗ 9 ਲੱਖ ਦੀ ਲਾਗਤ ਨਾਲ ਬਣਾਈ ਇਹ ਭਾਫ਼ ਭੱਠੀ ਰੇਲਵੇ ਇੰਜਣ ਦੀ ਭਾਂਤੀ ਭਾਫ਼ ਨਾਲ ਚੱਲਦੀ ਹੈ ਤੇ ਇੱਕੋ ਸਮੇਂ ਕਾਫੀ ਸ਼ਬਜ਼ੀ ਪੱਕ ਜਾਂਦੀ ਹੈ। ਲੋਕਾਂ ਵੱਲੋਂ ਅਜਿਹੀ ਭੱਠੀ ਸ਼ਹਿਰੀ ਇਲਾਕੇ ਵਿੱਚ ਪਹਿਲੀ ਵਾਰ ਦੇਖੀ ਹੋਣ ਕਰਕੇ ਧਰਨੇ ਪੱਕੇ ਤੌਰ ’ਤੇ ਵਿੱਚ ਸ਼ਾਮਲ ਤੇ ਕਦੇ-ਕਦੇ ਆਉਣ ਵਾਲੇ ਇਹ ਭੱਠੀ ਜ਼ਰੂਰ ਦੇਖਦੇ ਹਨ। ਸਬਜ਼ੀ ਲਈ ਸੰਗਤ ਵੱਲੋਂ ਸੇਵਾ ਕੀਤੀ ਜਾਂਦੀ ਹੈ।