ਨਵੀਂ ਦਿੱਲੀ, 26 ਜੂਨ
ਸੁਪਰੀਮ ਕੋਰਟ ਨੇ ਸੂਫ਼ੀ ਸੰਤ ਖ਼ਵਾਜਾ ਮੋਈਨੂਦੀਨ ਚਿਸ਼ਤੀ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਕਰਨ ਲਈ ਵੱਖ ਵੱਖ ਰਾਜਾਂ ਵਿੱਚ ਦਰਜ ਐੱਫਆਈਆਰ ਮਾਮਲੇ ਵਿੱਚ ਟੀਵੀ ਪੱਤਰਕਾਰ ਅਮੀਸ਼ ਦੇਵਗਨ ਖਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ’ਤੇ ਰੋਕ ਲਾ ਦਿੱਤੀ ਹੈ। ਜਸਟਿਸ ਏ.ਐੱਮ.ਖਾਨਵਿਲਕਰ ਤੇ ਦਿਨੇਸ਼ ਮਹੇਸ਼ਵਰੀ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਪੱਤਰਕਾਰ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਵਾਉਣ ਵਾਲਿਆਂ ਸਮੇਤ ਰਾਜਸਥਾਨ, ਤਿਲੰਗਾਨਾ ਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਦੇਵਗਨ ਵੱਲੋਂ ਪੇਸ਼ ਸੀਨੀਅਰ ਵਕੀਲ ਸਿਧਾਰਥ ਲੂਥਰਾ ਨੇ ਆਪਣੇ ਮੁਵੱਕਿਲ ਲਈ ਰਾਹਤ ਦੀ ਮੰਗ ਕਰਦਿਆਂ ਕਿਹਾ ਕਿ ਪੱਤਰਕਾਰ ਆਪਣੇ ਕਥਿਤ ਟਵੀਟ ਲਈ ਪਹਿਲਾਂ ਹੀ ਸਪਸ਼ਟੀਕਰਨ ਦੇ ਚੁੱਕਾ ਹੈ। ਲੂਥਰਾ ਨੇ ਕਿਹਾ ਕਿ ਗਲਤੀ ਦੀ ਅਪਰਾਧਿਕ ਦੋਸ਼ ਵਜੋਂ ਵਿਆਖਿਆ ਨਹੀਂ ਕੀਤੀ ਜਾ ਸਕਦੀ। -ਪੀਟੀਆਈ