ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਨਵੰਬਰ
ਜਾਗੋ ਪਾਰਟੀ ਨੂੰ ਅਲਵਿਦਾ ਕਹਿ ਕੇ ਬੀਤੇ ਦਿਨੀਂਂ ਅਕਾਲੀ ਦਲ ਵਿੱਚ ਸ਼ਾਮਲ ਹੋਈ ਤਰਵਿੰਦਰ ਕੌਰ ਨੂੰ ਪ੍ਰਬੰਧਕਾਂ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਵਿਚ ਅਹਿਮ ਜ਼ਿੰਮੇਵਾਰੀ ਸੌਂਪਦੇ ਹੋਏ ਦਿੱਲੀ ਕਮੇਟੀ ਵਿੱਚ ਬਤੌਰ ਸੋਸ਼ਲ ਵੈੱਲਫ਼ੇਅਰ ਜਸਟਿਸ ਵਿੰਗ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਤਰਵਿੰਦਰ ਕੌਰ ਨੂੰ ਸਿਰੋਪਾਓ ਭੇਟ ਕਰ ਜਿੰਮੇਵਾਰੀ ਸੌਂਪੀ। ਕੁੱਝ ਦਿਨ ਪਹਿਲਾਂ ਹੀ ਤਰਵਿੰਦਰ ਕੌਰ ਨੇ ਰਣਜੀਤ ਕੌਰ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ ਤੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਨੂੰ ਬੁਰਾ ਬੋਲਿਆ ਸੀ, ਜਿਸ ਦਾ ਦਿੱਲੀ ਦੇ ਸਿੱਖ ਭਾਈਚਾਰੇ ਨੇ ਬੁਰਾ ਮਨਾਇਆ ਸੀ। ਸਿਰਸਾ ਨੇ ਕਿਹਾ ਕਿ ਤਰਵਿੰਦਰ ਕੌਰ ਦੀ ਧਰਮ ਪ੍ਰਤੀ ਸੋਚ ਤੇ ਪੰਥਕ ਗਤੀਵਿਧੀਆਂ ਨੂੰ ਦੇਖਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ।