ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਾਰਚ
ਨੈਸ਼ਨਲ ਬੁੱਕ ਟਰੱਸਟ ਇੰਡੀਆ ਦੀ ਨਰਮਦਾ ਸਬਲ ਪੁਸਤਕ ਪ੍ਰਦਰਸ਼ਨੀ ਗੁਜਰਾਤ ਦੇ ਕੇਵੜਿਆ ਸਥਿਤ ਸਟੈਚੂ ਆਫ ਯੂਨਿਟੀ ਪਹੁੰਚੀ। ਪ੍ਰਦਰਸ਼ਨੀ ਵੇਨ ਦਾ ਉਦਘਾਟਨ ਹਿਮਾਂਸ਼ੂ ਪਾਰਿਖ (ਐਡੀਸ਼ਨਲ ਕਲੈਕਟਰ, ਸਟੈਚੂ ਆਫ ਯੂਨਿਟੀ ਖੇਤਰ ਵਿਕਾਸ ਤੇ ਟੂਰਿਜ਼ਮ ਪ੍ਰਸ਼ਾਸਨ ਅਥਾਰਿਟੀ) ਨੇ ਕੀਤਾ। ਹਿਮਾਂਸ਼ੂ ਪਾਰਿਖ ਨੇ ਟਰੱਸਟ ਦੀਆਂ ਗਤੀਵਿਧੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕਿਤਾਬਾਂ ਨੂੰ ਪਾਠਕਾਂ ਤਕ ਪਹੁੰਚਾਉਣ ਦੀ ਟਰੱਸਟ ਵਲੋਂ ਪਹਿਲ ਪ੍ਰਸੰਸਾਯੋਗ ਹੈ ਅਤੇ ਇਹ ਲੋਕਾਂ ਵਿਚ ਪੜ੍ਹਨ ਦੀ ਰੁਚੀ ਨੂੰ ਜਾਗਰੂਕ ਕਰਨ ਵਿਚ ਜਰੂਰ ਸਫਲ ਹੋਵੇਗੀ। ਸ਼ਿਕਰਯੋਗ ਹੈ ਕਿ 22 ਫਰਵਰੀ ਤੋਂ ਅਰੰਭ ਹੋਈ ਟਰੱਸਟ ਦੀ ਇਹ ਪ੍ਰਦਰਸ਼ਨੀ 25 ਮਾਰਚ ਤਕ ਨਰਮਦਾ ਘਾਟੀ ਦੇ ਨੇੜਲੇ ਸ਼ਹਿਰਾਂ ਦੇ ਦੌਰੇ ’ਤੇ ਰਹੇਗੀ।