ਨਵੀਂ ਦਿੱਲੀ, 1 ਨਵੰਬਰ
ਪੰਜਾਬ ਵਿੱਚ ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਕਾਰਨ ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਆਉਣ ਕਾਰਨ ਅੱਜ ਧੁੰਦ ਅਤੇ ਧੂੰਏਂ ਦੀ ਇੱਕ ਪਰਤ ਨੇ ਕੌਮੀ ਰਾਜਧਾਨੀ ਨੂੰ ਘੇਰ ਲਿਆ। ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਵੱਲੋਂ ਲਈਆਂ ਸੈਟੇਲਾਈਟ ਤਸਵੀਰਾਂ ‘ਚ ਕਈ ਲਾਲ ਨਿਸ਼ਾਨ ਹਨ, ਜੋ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ‘ਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਦਰਸਾਉਂਦੇ ਹਨ।