ਨਵੀਂ ਦਿੱਲੀ, 30 ਦਸੰਬਰ
ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 3.5 ਡਿਗਰੀਅ ਸੈਲਸੀਅਸ ਤੱਕ ਪਹੁੰਚ ਜਾਣ ਕਾਰਨ ਬੁੱਧਵਾਰ ਨੂੰ ਠੰਢ ਵਧ ਗਈ। ਮੌਸਮ ਵਿਭਾਗ ਦੇ ਅਨਸਾਰ ਠੰਢੀਆਂ ਹਵਾਵਾਂ ਚੱਲਣ ਕਾਰਨ ਨਵੇਂ ਸਾਲ ਤੋਂ ਪਹਿਲਾਂ ਹੀ ਠੰਢ ਕਹਿਰ ਢਾਹੇਗੀ। ਰਾਤ ਨੂੰ ਧੁੰਦ ਪੈਣ ਕਾਰਨ ਪਾਲਮ ਇਲਾਕੇ ਵਿੱਚ 50 ਮੀਟਰ ਦੂਰੀ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਸਫਦਰਜੰਗ ਇਲਾਕੇ ਵਿੱਚ 500 ਮੀਟਰ ਤੱਕ ਧੁੰਦ ਛਾਈ ਹੋਈ ਸੀ। ਵਾਹਨ ਚਾਲਕਾਂ ਨੂੰ ਕੀੜੀ ਦੀ ਚਾਲ ਆਪਣਾ ਸਫਰ ਤੈਅ ਕਰਨਾ ਪੈਂਦਾ ਹੈ, ਇਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਠੰਢ ਤੋਂ ਰਾਹਤ ਦੇ ਆਸਾਰ ਨਹੀਂ ਹਨ।
-ਪੀਟੀਆਈ