ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੂਨ
ਪ੍ਰਗਤੀ ਮੈਦਾਨ ਸੁਰੰਗ ਨੂੰ ਹਰ ਐਤਵਾਰ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਜਾਵੇਗਾ ਕਿਉਂਕਿ ਅਧਿਕਾਰੀਆਂ ਨੇ ਪੈਦਲ ਯਾਤਰੀਆਂ ਨੂੰ 920 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਦੌਰਾ ਕਰਨ ਤੇ ਅੰਦਰ ਦੀ ਮਨਮੋਹਕ ਕਲਾਕਾਰੀ ਨੂੰ ਦੇਖਣ ਦਾ ਫ਼ੈਸਲਾ ਕੀਤਾ ਹੈ।
1.3 ਕਿਲੋਮੀਟਰ ਲੰਬੀ ਸੁਰੰਗ, ਜਿਸ ਨੇ ਕੇਂਦਰੀ ਦਿੱਲੀ ਦੇ ਨੋਇਡਾ ਅਤੇ ਗਾਜ਼ੀਆਬਾਦ ਦੇ ਨਾਲ ਸੰਪਰਕ ਨੂੰ ਸੌਖਾ ਬਣਾ ਦਿੱਤਾ ਹੈ, ਇੱਕ ਸੈਲਫੀ ਪੁਆਇੰਟ ਵਿੱਚ ਬਦਲ ਗਈ ਹ। ਦਿੱਲੀ ਪੁਲੀਸ ਨੇ ਟਵੀਟ ਵਿੱਚ ਲਿਖਿਆ, ‘ਪ੍ਰਗਤੀ ਮੈਦਾਨ ਸੁਰੰਗ ਐਤਵਾਰ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤੀ ਜਾਵੇਗੀ। ਸਿਰਫ਼ ਪੈਦਲ ਯਾਤਰੀ ਹੀ ਸੁਰੰਗ ਤੱਕ ਪਹੁੰਚ ਕਰ ਸਕਣਗੇ। ਕਿਰਪਾ ਕਰਕੇ ਵਿਕਲਪ ਵਜੋਂ ਰਿੰਗ ਰੋਡ, ਭੈਰੋਂ ਰੋਡ ਤੇ ਮਥੁਰਾ ਰੋਡ ਦੀ ਵਰਤੋਂ ਕੀਤੀ ਜਾਵੇ।’
ਆਈਟੀਪੀਓ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਐਲਸੀ ਗੋਇਲ ਨੇ ਦੱਸਿਆ ਕਿ ਹਰ ਐਤਵਾਰ ਨੂੰ ਫਿਲਹਾਲ ਸੁਰੰਗ ਨੂੰ ਆਵਾਜਾਈ ਲਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ ਤੇ ਲੋਕਾਂ ਨੂੰ ਅੰਦਰੋਂ ਮਨਮੋਹਕ ਕਲਾਕਾਰੀ ਦੇਖਣ ਦੀ ਇਜਾਜ਼ਤ ਦਿੱਤੀ ਹੈ।