ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਦਸੰਬਰ
ਭਾਰਤੀ ਵਿਦਿਆਪੀਠ ਇੰਸਟੀਚਿਊਟ ਆਫ ਕੰਪਿਊਟਰ ਐਪਲੀਕੇਸ਼ਨ ਐਂਡ ਮੈਨੇਜਮੈਂਟ ਅਨਵੀਲਡ (ਬੀਵੀਆਈਸੀਏਐੱਮ) ਦੇ ਜਨਰਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵਲੋਂ ਨੈਸ਼ਨਲ ਆਰਟ ਫਿਲਮ ਫੈਸਟੀਵਲ ‘ਉਡਾਨ’ ਕਰਵਾਇਆ ਗਿਆ। ਇਸ ਰਾਹੀਂ ਸ਼ਾਰਟ ਫਿਲਮ ਨਿਰਮਾਣ ਦੇ ਖੇਤਰ ਵਿਚ ਪ੍ਰਤਿਭਾਵਾਨ ਸ਼ਖਸੀਅਤਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਉਨ੍ਹਾਂ ਪਛਾਣ ਲਈ ਦੇਸ਼ ਭਰ ਤੋਂ ਫਿਲਮ ਨਿਰਮਾਤਾ, ਉਤਸ਼ਾਹੀ ਲੋਕਾਂ ਅਤੇ ਉਦਯੋਗ ਨਾਲ ਜੁੜੇ ਮਾਹਿਰਾਂ ਨੂੰ ਮੰਚ ਪ੍ਰਦਾਨ ਕੀਤਾ ਗਿਆ। ਇਸ ਮੌਕੇ ਕਰਵਾਈ ਗਈ ਫਿਲਮ ਸਕ੍ਰੀਨਿੰਗ 10 ਤੋਂ ਵਧ ਸ਼ਾਰਟ ਫਿਲਮਾਂ ਦਿਖਾਈਆਂ ਗਈਆਂ ਜਿਸ ਵਿਚ ਕਹਾਣੀਆਂ ਦੀ ਇਕ ਸਮਰਿਧ ਕਹਾਣੀ ਪੇਸ਼ ਕੀਤੀ ਗਈ ਜੋ ਸਰੋਤਿਆਂ ਨੂੰ ਪਸੰਦ ਆਈ। ਪ੍ਰੋਗਰਾਮ ’ਚ ਜੂਰੀ ਮੈਂਬਰ ਫਿਲਮ ਨਿਰਮਾਤਾ ਅਤੇ ਇਨਫਲੁਐਂਸਰ ਮੁਜਾਮਿਲ ਭਵਾਨੀ ਨੇ ਸਮਾਗਮ ਦੀ ਸ਼ੋਭਾ ਵਧਾਈ। ਇਸ ਤੋਂ ਇਲਾਵਾ ਫਿਲਮ ਨਿਰਮਾਤਾ ਅਤੇ ਸਿੱਖਿਆ ਸ਼ਾਸਤਰੀ ਵਿਨੈ ਸ਼ੰਕਰ ਤੇ ਅਦਾਕਾਰਾ ਜੈਸ਼੍ਰੀ ਅਰੋੜਾ ਨੇ ਵੀ ਹਾਜਜ਼ ਭਰੀ। ਫਿਲਮ ਸਕ੍ਰੀਨਿੰਗ ਮਗਰੋਂ ਜੱਜਾਂ ਨੇ ‘ਮਹੱਤਵ’ ਨਾਮ ਦੀ ਸ਼ਾਰਟ ਫਿਲਮ ਨੂੰ ਜੇਤੂ ਐਲਾਨਿਆ। ਇਸ ਫਿਲਮ ਇਕ ਵਿਦਿਆਰਥੀ ਅਤੇ ਅਧਿਆਪਕ ਵਿਚਕਾਰ ਬਹੁਤ ਹੀ ਦੈਵੀ ਰਿਸ਼ਤੇ ਨੂੰ ਦਰਸਾਉਂਦੀ ਹੈ। ਦੂਸਰਾ ਇਨਾਮ ‘ਐਨੀਨੋਮਾਇਸ ਫਲਾਵਰ’ ਨੂੰ ਮਿਲਿਆ, ਜੋ ਇਕ ਬਹੁਤ ਪਰੇਸ਼ਾਨ ਅਤੇ ਇਕੱਲੇ ਮੁੰਡੇ ਦੀ ਕਹਾਣੀ ਹੈ। ਇਸੇ ਤਰ੍ਹਾਂ ਤੀਸਰਾ ਇਨਾਮ ‘ਦਿ ਮਾਈਗ੍ਰੇਂਟ ਡਾਇਰੀਜ਼’ ਨੂੰ ਮਿਲਿਆ, ਜੋ ਉਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਕਹਾਣੀ ਦਸਦੀ ਹੈ ਜੋ ਆਪਣੇ ਚੰਗੇ ਰਹਿਣ-ਸਹਿਣ ਦੀ ਤਲਾਸ਼ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਆਉਂਦੇ ਹਨ। ਅੰਤ ਵਿਚ ਜੇਤੂਆਂ ਨੂੰ ਸ਼ਾਰਟ ਫਿਲਮ ਨਿਰਮਾਣ ਦੀ ਦੁੁਨੀਆਂ ਵਿਚ ਉਨ੍ਹਾਂ ਦੇ ਯੋਗਦਾਨ ਲਈ ਵੱਖ-ਵੱਖ ਸ਼੍ਰੇਣੀਆਂ ਨਾਲ ਸਨਮਾਨਿਆ ਗਿਆ।