ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਨਵੰਬਰ
ਉੱਤਰ ਪੱਛਮੀ ਦਿੱਲੀ ਦੇ ਕੇਸ਼ਵ ਪੁਰਮ ਵਿਚ ਪੁਰਾਣੀ ਤਿੰਨ ਮੰਜ਼ਿਲਾ ਇਮਾਰਤ ਦੁਪਹਿਰ ਢਹਿ ਗਈ। ਅੱਗ ਬੁਝਾਉਣ ਵਾਲੇ ਦਸਤੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਬਾਰੇ ਜਾਣਕਾਰੀ ਦੁਪਹਿਰ 2.19 ਵਜੇ ਮਿਲੀ ਸੀ ਜਿਸ ਤੋਂ ਬਾਅਦ ਅੱਗ ਬੁਝਾਉਣ ਦੇ ਚਾਰ ਟੈਂਡਰ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਜਦੋਂ ਇਹ ਪੁਰਾਣੀ ਇਮਾਰਤ ਇਸ ਦੇ ਮਾਲਕਾਂ ਵੱਲੋਂ ਤੋੜੀ ਜਾ ਰਹੀ ਤਾਂ ਅਚਾਨਕ ਇਹ ਡਿੱਗ ਪਈ। ਹਾਲਾਂ ਕਿ ਇਮਾਰਤ ਖਾਲੀ ਹੋਣ ਕਰਕੇ ਅੰਦਰ ਸਾਮਾਨ ਨਹੀਂ ਸੀ। ਜਾਂਚ ਕੀਤੀ ਜਾ ਰਹੀ ਸੀ ਕਿ ਕੀ ਇਮਾਰਤ ਤੋੜਨ ਵੇਲੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਸੀ ਕਿ ਨਹੀਂ।