ਨਵੀਂ ਦਿੱਲੀ, 5 ਨਵੰਬਰ
ਪੂਰਬੀ ਦਿੱਲੀ ਦੇ ਮਧੂ ਵਿਹਾਰ ਇਲਾਕੇ ’ਚ ਜਲ ਬੋਰਡ ਗੇਟ ਨੇੜੇ ਚੋਰੀ ਦੇ ਸ਼ੱਕ ’ਚ 26 ਸਾਲਾ ਨੌਜਵਾਨ ਦੀ ਕਥਤਿ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਅਨੁਸਾਰ ਮ੍ਰਤਿਕ ਦੀ ਪਛਾਣ ਸੋਨੂੰ ਵਾਸੀ ਵਿਨੋਦ ਨਗਰ ਵਜੋਂ ਹੋਈ ਹੈ। ਪੁਲੀਸ ਨੇ ਐਫਆਈਆਰ ਦਰਜ ਕਰ ਕੇ ਸੋਨੂੰ ਦੀ ਕਥਤਿ ਤੌਰ ’ਤੇ ਕੁੱਟਮਾਰ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਸ਼ਨਿਚਰਵਾਰ ਨੂੰ ਪੀਸੀਆਰ (ਪੁਲੀਸ ਕੰਟਰੋਲ ਰੂਮ) ਨੂੰ ਮਧੂ ਵਿਹਾਰ ਥਾਣੇ ਦੇ ਨੇੜੇ ਜਲ ਬੋਰਡ ਗੇਟ ਨੇੜੇ ਇਕ ਚੋਰ ਫੜੇ ਜਾਣ ਦੀ ਸੂਚਨਾ ਮਿਲੀ। ਇਕ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ, ਜਿੱਥੇ ਉਸ ਨੂੰ ਇਕ ਜ਼ਖਮੀ ਵਿਅਕਤੀ ਮਿਲਿਆ। ਉਸ ਨੂੰ ਤੁਰੰਤ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਲਜਿਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।’’ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਜੀਵਨ (30), ਅਸ਼ਵਨੀ (28) ਅਤੇ ਰਾਕੇਸ਼ (41) ਸ਼ਾਮਲ ਹਨ। -ਪੀਟੀਆਈ
ਨਿਹਾਲ ਵਿਹਾਰ ਵਿੱਚ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਨਵੀਂ ਦਿੱਲੀ: ਦਿੱਲੀ ਦੇ ਨਿਹਾਲ ਵਿਹਾਰ ਇਲਾਕੇ ’ਚ 25 ਸਾਲਾ ਨੌਜਵਾਨ ’ਤੇ ਦੋ ਵਿਅਕਤੀਆਂ ਨੇ ਕਥਤਿ ਤੌਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੀ ਗਰਦਨ ਅਤੇ ਹੱਥਾਂ ’ਤੇ ਸੱਟਾਂ ਲੱਗੀਆਂ ਹਨ। ਪੁਲੀਸ ਨੇ ਦੱਸਿਆ ਕਿ ਬੀਤੀ ਸ਼ਾਮ ਪੀਸੀਆਰ ਨੂੰ ਹਨੂੰਮਾਨ ਮੰਦਰ ਨੇੜੇ ਦੋ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ’ਤੇ ਹਮਲਾ ਕਰਨ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਗਰਦਨ ਅਤੇ ਹੱਥ ’ਤੇ ਕਈ ਵਾਰ ਕੀਤੇ ਗਏ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, “ਪੁਲੀਸ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ, ਜਿਸ ਨੂੰ ਸੂਚਨਾ ਮਿਲੀ ਕਿ ਪੀੜਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਤਿਕ ਦੀ ਪਛਾਣ ਨਾਂਗਲੋਈ ਵਾਸੀ ਹਾਸ਼ਿਮ ਵਜੋਂ ਹੋਈ ਹੈ।’’ -ਪੀਟੀਆਈ