ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੂਨ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਬਹੁਤ ਸਾਰੇ ਵਿਦੇਸ਼ੀ ਇੱਥੇ ਆਉਂਦੇ ਹਨ ਤੇ ਜੇ ਉਡਾਣਾਂ ਪਹਿਲਾਂ ਬੰਦ ਕਰ ਦਿੱਤੀਆਂ ਜਾਂਦੀਆਂ ਤਾਂ ਹਾਲਤ ਬਿਹਤਰ ਹੁੰਦੀ ਤੇ ਲਾਗ ਇੰਨੀ ਜ਼ਿਆਦਾ ਨਹੀਂ ਫੈਲਦੀ ਪਰ ਹੁਣ ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ 1000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਸਥਿਤੀ ਇਹ ਹੈ ਕਿ ਦਿੱਲੀ ਦੇ ਲੋਕਾਂ ਨੂੰ ਹਸਪਤਾਲਾਂ ’ਚ ਵਧੇਰੇ ਜਗ੍ਹਾ ਦੀ ਜ਼ਰੂਰਤ ਹੋਵੇਗੀ। ਜੈਨ ਨੇ ਦਾਅਵਾ ਕੀਤਾ ਕਿ ਗੁਆਂਢੀ ਸ਼ਹਿਰਾਂ ’ਚ ਕੇਸ ਜ਼ਿਆਦਾ ਨਹੀਂ। ਸਿਹਤ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਹਿਰ ਕਮੇਟੀ ਨੇ ਕਿਹਾ ਹੈ ਕਿ ਦੁੱਗਣੀ ਦਰ 14-15 ਦਿਨ ਹੈ ਤੇ ਇਸ ਲਈ ਦੋ ਹਫ਼ਤਿਆਂ ਦੇ ਅੰਤ ਤੱਕ ਇਹ ਵਧ ਕੇ 56000 ਹੋ ਜਾਣ ਦਾ ਅਨੁਮਾਨ ਹੈ। 1 ਜੂਨ ਨੂੰ ਛੱਡ ਕੇ ਜਦੋਂ ਦਿੱਲੀ ਵਿੱਚ 990 ਕੇਸਾਂ ਦੇ ਵਾਧੇ ਵੇਖੇ ਗਏ ਤਾਂ ਇਹ 28 ਮਈ ਤੋਂ 7 ਜੂਨ ਤਕ ਹਰ ਰੋਜ਼ 1000 ਤੋਂ ਵੱਧ ਨਵੇਂ ਕੇਸ ਦਰਜ ਕਰ ਰਿਹਾ ਹੈ, ਜੋ ਕਿ ਸਭ ਤੋਂ ਵੱਧ 3 ਜੂਨ ਨੂੰ 1513 ਸੀ।
ਦਿੱਲੀ ਸਿਹਤ ਵਿਭਾਗ ਦੇ ਬੁਲੇਟਿਨ ਨੇ ਐਤਵਾਰ ਨੂੰ ਕਿਹਾ ਕਿ 6 ਜੂਨ ਨੂੰ ਕੁੱਲ 51 ਮੌਤਾਂ ਹੋਈਆਂ ਸਨ। ਮੌਤਾਂ 8 ਮਈ ਤੋਂ 5 ਜੂਨ ਦਰਮਿਆਨ ਹੋਈਆਂ। ਸਿਰਫ ਸ਼ਹਿਰ ਦੇ ਵਸਨੀਕਾਂ ਲਈ ਬਿਸਤਰੇ ਰਾਖਵੇਂ ਕਰਨ ਦੇ ਦਿੱਲੀ ਸਰਕਾਰ ਦੇ ਫੈਸਲੇ ਬਾਰੇ ਪੁੱਛੇ ਜਾਣ ’ਤੇ ਜੈਨ ਨੇ ਕਿਹਾ ਕਿ ਦਿੱਲੀ ਤੇ ਮੁੰਬਈ ਵੱਡੇ ਮਹਾਂਨਗਰ ਹਨ, ਜਿਨ੍ਹਾਂ ਨੂੰ ਵਾਇਰਸ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋਨਾ ਦੇ ਮਰੀਜ਼ਾਂ ਦੇ ਇਲਾਜ ਦੇ ਮਕਸਦ ਨਾਲ ਪਛਾਣੇ ਗਏ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਜਾਰੀ ਕੀਤੇ ਗਏ ਇੱਕ ਆਦੇਸ਼ ਵਿੱਚ ਦਿੱਲੀ ਸਰਕਾਰ ਨੇ ਉਨ੍ਹਾਂ ਨੂੰ ਵਾਇਰਸ ਦੇ ਇਲਾਜ ਲਈ ਆਪਣੇ ਖਰਚਿਆਂ ਦੇ ਵੇਰਵੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਦਿੱਲੀ ਨੂੰ ਦੇਣ ਲਈ ਕਿਹਾ ਹੈ। ਨਿੱਜੀ ਹਸਪਤਾਲਾਂ ਵਿੱਚ ਇੱਕ ਸੀਨੀਅਰ ਨਰਸਿੰਗ ਅਧਿਕਾਰੀ ਨੂੰ ਡੈਪੂਟੇਸ਼ਨ ਕਰਨ ਦੇ ਆਦੇਸ਼ ’ਤੇ ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਸ਼ਿਕਾਇਤਾਂ ਆ ਰਹੀਆਂ ਸਨ ਕਿ ਲੋਕਾਂ ਨੂੰ ਦਾਖਲੇ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਜਾਂ ਬੈੱਡ ਉਪਲਬਧ ਨਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਕਰੋਨਾ ਐਪ ’ਤੇ 8500 ਦੇ ਲਗਭਗ ਅੱਧੇ ਬਿਸਤਰੇ ਖਾਲੀ ਦਿਖਾਈ ਦੇ ਰਹੇ ਹਨ ਪਰ ਸਾਨੂੰ 14-15 ਦਿਨਾਂ ਵਿੱਚ 15,000-17,000 ਬਿਸਤਰੇ ਦੀ ਜ਼ਰੂਰਤ ਹੋਏਗੀ ਕਿਉਂਕਿ ਕੇਸ ਵਧਣਗੇ।
ਉਨ੍ਹਾਂ ਦਾਅਵਾ ਕੀਤਾ ਕਿ ਹਾਲਾਂਕਿ ਕੁਝ ਨਿੱਜੀ ਹਸਪਤਾਲਾਂ ਦੇ ਬਿਸਤਰੇ ਖ਼ਤਮ ਹੋ ਸਕਦੇ ਹਨ ਪਰ ਸਾਡੇ ਹਸਪਤਾਲਾਂ ਜਿਵੇਂ ਕਿ ਐੱਲਐੱਨਜੇਪੀ ਹਸਪਤਾਲ, ਜੀਟੀਬੀ ਹਸਪਤਾਲ ਤੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਬਿਸਤਰੇ ਦੀ ਘਾਟ ਬਾਰੇ ਕੋਈ ਸ਼ਿਕਾਇਤ ਨਹੀਂ ਆਈ।