ਨਵੀਂ ਦਿੱਲੀ, 30 ਦਸੰਬਰ
ਦਿੱਲੀ ਦੇ ਚਿੜੀਆਘਰ ਵਿੱਚ ਬਾਘ ਦੇ ਬੱਚੇ ਦੀ ਮੌਤ ਹੋ ਗਈ। ਇਸ ਦੀ ਮਾਂ 17 ਦਿਨਾਂ ਪਹਿਲਾਂ ਦਮ ਤੋੜ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਛੇ ਸਾਲਾਂ ਸਫੈਦ ਮਾਦਾ ਬਾਘਾ ਨਿਰਭਯਾ ਨੇ ਦਸ ਦਸੰਬਰ ਨੂੰ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ। ਦਿੱਲੀ ਦੇ ਚਿੜੀਆਘਰ ਦੇ ਨਿਰਦੇਸ਼ਕ ਰਮੇਸ਼ ਪਾਂਡੇ ਨੇ ਦੱਸਿਆ ਕਿ ਗੰਭੀਰ ਬਿਮਾਰੀ ਕਾਰਨ ਬਾਘ ਦੇ ਬੱਚੇ ਦੀ ਮੌਤ ਹੋ ਗਈ। ਪੋਸਟ ਮਾਰਟਮ ਮਗਰੋਂ ਉਸ ਦੀ ਲਾਸ਼ ਨੂੰ ਬਰੇਲੀ ਦੇ ਭਾਰਤੀ ਪਸ਼ੂ ਚਿਕਿਤਸਾ ਕੇਂਦਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਿੜੀਆਘਰ ਵਿੱਚ ਫਿਲਹਾਲ ਬੰਗਾਲ ਬਾਘ ਦਾ ਜੋੜਾ ਅਤੇ ਪੰਜ ਸਫੈਦ ਬਾਘ ਹੈ।
-ਪੀਟੀਆਈ