ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਪਰੈਲ
ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨੇ ਆਕਸੀਜਨ ਸਿਲੰਡਰ ਲਿਜਾਣ ਲਈ ਆਪਣੀਆਂ ਬੱਸਾਂ ਦਿੱਤੀਆਂ ਹਨ ਕਿਉਂਕਿ ਕੌਮੀ ਰਾਜਧਾਨੀ ਕੋਵਿਡ-19 ਦੇ ਮਾਮਲਿਆਂ ਵਿੱਚ ਜਾਨ ਬਚਾਉਣ ਵਾਲੀ ਗੈਸ ਦੀ ਘਾਟ ਨਾਲ ਘਿਰ ਗਈ ਹੈ। ਇੱਕ ਡੀਟੀਸੀ ਅਧਿਕਾਰੀ ਨੇ ਦੱਸਿਆ ਕਿ ਦੋ ਡੀਟੀਸੀ ਡਿਪੂ ਐਮਰਜੈਂਸੀ ਸਥਿਤੀ ਵਿੱਚ ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਸਿਲੰਡਰ ਲਿਜਾਣ ਲਈ ਬੱਸਾਂ ਦੇ ਰਹੇ ਹਨ। ਅਧਿਕਾਰੀ ਨੇ ਕਿਹਾ, ‘‘ਸਿਲੰਡਰ ਚੁੱਕਣ ਲਈ ਬੱਸਾਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੈ। ਇਹ ਲੋੜ ’ਤੇ ਨਿਰਭਰ ਕਰਦੀ ਹੈ।’’ ਤਾਲਾਬੰਦੀ ਦੇ ਮੱਦੇਨਜ਼ਰ ਛੋਟੀਆਂ ਰੁਟੀਨ ਬੱਸਾਂ ਇਸ ਕਾਰਨ ਪ੍ਰਭਾਵਿਤ ਨਹੀਂ ਹੋਈਆਂ। ਸਰ ਗੰਗਾ ਰਾਮ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਡੀਟੀਸੀ ਬੱਸ ਰਾਹੀਂ ਦਿੱਲੀ ਸਰਕਾਰ ਵੱਲੋਂ ਭੇਜਿਆ ਗਿਆ 1.5 ਟਨ ਤਰਲ ਮੈਡੀਕਲ ਆਕਸੀਜਨ ਮਿਲਿਆ।